ਅਮਰੀਕਾ 'ਚ ਕੋਰੋਨਾ ਕੇਸਾਂ ਦੀ ਗਿਣਤੀ ਚੀਨ ਤੇ ਇਟਲੀ ਨਾਲੋਂ ਵੀ ਟੱਪੀ
ਵਾਸ਼ਿੰਗਟਨ, 27 ਮਾਰਚ, 2020 : ਅਮਰੀਕਾ ਵਿਚ ਵੀਰਵਾਰ ਨੂੰ ਕੋਰੋਨਾਵਾਇਰਸ ਤੋਂ ਪ੍ਰਭਾਵਤ ਕੇਸਾਂ ਦੀ ਗਿਣਤੀ ਚੀਨ ਅਤੇ ਇਟਲੀ ਨਾਲੋਂ ਵੀ ਟੱਪ ਗਈ ਹੈ ਤੇ ਦੇਸ਼ ਵਿਚ ਹੁਣ 83507 ਪਾਜ਼ੀਟਿਵ ਕੇਸ ਹਨ। ਇਹ ਪ੍ਰਗਟਾਵਾ ਜੋਨਸਨ ਹਾਕਿੰਗਜ਼ ਯੂਨੀਵਰਸਿਟੀ ਨੇ ਕੀਤਾ ਹੈ।
ਅਮਰੀਕਾ ਵਿਚ ਜੋ ਕੇਸਾਂ ਦੀ ਗਿਣਤੀ ਹੈ, ਉਹ ਚੀਨ ਨਾਲੋਂ 2 ਹਜ਼ਾਰ ਵੱਧ ਹੈ ਪਰ ਮੌਤਾਂ ਦੀ ਗਿਣਤੀ ਇਟਲੀ, ਸਪੇਨ ਤੇ ਚੀਨ ਵਿਚ ਜ਼ਿਆਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕੇਸਾਂ ਦੀ ਗਿਣਤੀ ਵੱਧ ਰਹੇਗੀ ਕਿਉਂਕਿ ਅਮਰੀਕਾ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਦੇ ਟੈਸਟ ਕੇਤ ਜਾ ਰਹੇ ਹਨ ਤੇ ਨਿਊਯਾਰਕ ਵਿਚ ਸਭ ਤੋਂ ਵੱਧ ਟੈਸਟ ਹੋ ਰਹੇ ਹਨ।
ਵਿਸ਼ਵ ਸਿਹਤ ਸੰਗਠਨ (ਡਬਲਿਊ ਐਚ ਓ) ਦਾ ਕਹਿਣਾ ਹੈ ਕਿ ਵੱਧ ਰਹੇ ਨਵੇਂ ਕੇਸਾਂ ਦੇ ਕਾਰਨ ਅਮਰੀਕਾ ਇਸ ਮਹਾਂਮਾਰੀ ਦਾ ਕੇਂਦਰ ਬਣ ਸਕਦਾ ਹੈ। ਵੀਰਵਾਰ ਨੂੰ ਵਿਸ਼ਵ ਭਰ ਵਿਚ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ 529,000 ਹੋ ਗਈ ਜਦਕਿ ਹੁਣ ਤੱਕ ਇਸ ਬਿਮਾਰੀ ਨਾਲ 23956 ਮੌਤਾਂ ਹੋ ਚੁੱਕੀਆਂ ਹਨ।