ਅਮਰੀਕਾ : ਗੁਰਦੁਆਰਾ ਸਿੰਘ ਸਭਾ ਦਾ ਮੈਂਬਰ ਕੋਰੋਨਾ ਤੋਂ ਹੋਇਆ ਪੀੜ੍ਹਤ, ਲੋਕਾਂ ਨੂੰ ਮਦਦ ਲਈ ਅਪੀਲ
ਨਿਊ ਜਰਸੀ, 23 ਅਪ੍ਰੈਲ, 2020 : ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਦੇ ਮੈਂਬਰ ਮਨਜੀਤ ਸਿੰਘ ਗਿੱਲ ਪਿਛਲੇ 18 ਦਿਨਾਂ ਤੋਂ ਹਸਪਤਾਲ ਵਿਚ ਕੋਰੋਨਾਵਾਇਰਸ ਖਿਲਾਫ ਜੰਗ ਲੜ ਰਹੇ ਹਨਅ ਤੇ ਵੈਂਟੀਲੇਟਰ 'ਤੇ ਹਨ।
ਪ੍ਰਬੰਧਕ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਸਨੂੰ ਪਲਾਜ਼ਮਾ ਦੀ ਜ਼ਰੂਰਤ ਹੈ ਤੇ ਉਸਦਾ ਖੂਨ ਦਾ ਗਰੁੱਪ ਏ ਪਾਜ਼ੀਟਿਵ ਹੈ। ਸੰਗਤ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਪਲਾਜ਼ਮਾ ਦੇ ਸਕਦਾ ਹੋਵੇ ਤਾਂ ਉਹ ਪਰਦੀਪ ਸਿੰਘ ਨਾਲ ਫੋਨ ਨੰਬਰ 917-497-4443 'ਤੇ ਸੰਪਰਕ ਕਰ ਸਕਦਾ ਹੈ। ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਮਨਜੀਤ ਸਿੰਘ ਦੀ ਸਿਹਤਯਾਬੀ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਜ਼ਰੂਰ ਕਰੇ।