← ਪਿਛੇ ਪਰਤੋ
ਇਟਲੀ 'ਚ ਕੋਰੋਨਾਵਾਇਰਸ ਕਾਰਨ 24 ਘੰਟਿਆਂ ਦੌਰਾਨ ਹੋਈਆਂ 368 ਹੋਰ ਮੌਤਾਂ ਰੋਮ, 16 ਮਾਰਚ, 2020 : ਇਟਲੀ ਵਿਚ ਐਤਵਾਰ ਨੂੰ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਕਾਰਨ 368 ਹੋਰ ਮੌਤਾਂ ਹੋਣ ਦੀ ਖਬਰ ਹੈ। ਇਸ ਤਰ•ਾਂ ਇਸ ਯੂਰਪੀ ਮੁਲਕ ਵਿਚ ਇਸ ਬਿਮਾਰੀ ਕਾਰਨ ਹੁਣ ਤੱਕ ਕਰਨ ਵਾਲਿਆ ਦੀ ਗਿਣਤੀ 1809 ਹੋ ਗਈ ਹੈ। ਸਿਵਲ ਪ੍ਰੋਟੈਕਸ਼ਨ ਵਿਭਾਗ ਦੇ ਮੁਖੀ ਐਂਗੇਲੋ ਬੋਰੈਲੀ ਨੇ ਦੱਸਿਆ ਕਿ ਦੇਸ਼ ਵਿਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 24747 ਹੋ ਗਈ ਹੈ ਤੇ ਪਿਛਲੇ 24 ਘੰਟਿਆਂ ਦੌਰਾਨ 3590 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਸੀ ਐਨ ਐਨ ਦੀ ਰਿਪੋਰਟ ਅਨੁਸਾਰ ਪੋਪ ਫਰਾਂਸਿਸ ਐਤਵਾਰ ਨੂੰ ਵੈਟੀਕਨ ਸਿਟੀ ਤੋਂ ਰਵਾਨਾ ਹੋ ਗਏ, ਜੋ ਰੋਮ ਦੀਆਂ ਖਾਲੀ ਪਈਆਂ ਗਲੀਆਂ ਵਿਚ ਮਹਾਂਮਾਰੀ ਦੇ ਅੰਤ ਲਈ ਪ੍ਰਾਰਥਨਾ ਕਰਨਗੇ। ਪੋਪ ਨੇ ਰੋਮ ਵਿਚ ਦੋ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ ਤੇ ਸ਼ਹਿਰ ਤੇ ਵਿਸ਼ਵ ਵਾਸਤੇ ਪ੍ਰਾਰਥਨਾ ਕੀਤੀ। ਇਸ ਦੌਰਾਨ ਫਰਾਂਸ ਨੇ ਵੀ ਕੋਰੋਨਾ ਵਾਇਰਸ ਕਾਰਨ 36 ਹੋਰ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਬਿਮਾਰੀ ਨਾਲ ਦੇਸ਼ ਵਿਚ ਹੁਣ ਤੱਕ 127 ਮੌਤਾਂ ਹੋ ਗਈਆਂ ਹਨ ਜਦਕਿ ਪਾਜ਼ੀਟਿਵ ਕੇਸਾਂ ਦੀ ਗਿਣਤੀ 5423 ਹੋ ਗਈ ਹੈ।
Total Responses : 267