ਕਰੋਨਾ ਵਾਇਰਸ ਨੂੰ ਲੈ ਕੇ ਸੀ.ਐਚ.ਬੀ ਕਾਮਿਆਂ ਦੀ ਜੰਥੇਬੰਦੀ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਭੇਜਿਆ ਮੰਗ ਪੱਤਰ
ਸੀ.ਐਚ.ਬੀ ਕਾਮਿਆਂ ਦੀਆਂ ਤਨਖਾਹਾਂ ਜਾਰੀ ਕਰਨ,ਕਰੋਨਾ ਵਾਇਰਸ ਤੋਂ ਬਚਾਅ ਲਈ ਲੋੜੀਂਦਾ ਸਮਾਨ ਮੁਹਾਈਆ ਕਰਨ, :- ਰਾਜਿੰਦਰ ਬਿੱਲਾ
ਨਵਾਂਸ਼ਹਿਰ, 1 ਅਪ੍ਰੈਲ 2020 : ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਨਵਾਂ ਸਹਿਰ ਵੱਲੋਂ ਕਰੋਨਾ ਵਾਇਰਸ ਕੋਇਡ 19 ਮਹਾਂਮਾਰੀ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਪਾਵਰਕਾਮ ਵਿਚ ਵੀ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਪਹੁੰਚਾਇਆ ਗਿਆ । ਉਨ੍ਹਾਂ ਦੱਸਿਆ ਕਿ ਇਸ ਮਹਾਂਮਾਰੀ ਬਿਮਾਰੀ ਕਹਿਰ ਦੇ ਮੌਕੇ ਪਾਵਰਕਾਮ ਸੀ.ਐਚ.ਬੀ ਠੇਕਾ ਕਾਮੇ ਲਗਾਤਾਰ ਐਮਰਜੈਂਸੀ ਡਿਊਟੀ ਨਿਭਾ ਰਹੇ ਹਨ । ਲੋਕਾਂ ਨੂੰ ਬਿਜਲੀ ਸਪਲਾਈ ਬੰਦ ਹੋਣ ‘ਤੇ ਸਰਪਲੱਸ ਬਿਜਲੀ ਮੁਹੱਈਆ ਕਰਵਾ ਰਹੇ ਹਨ । ਜਥੇਬੰਦੀ ਦੇ ਸਰਕਲ ਪ੍ਰਧਾਨ ਰਾਜਿੰਦਰ ਬਿੱਲਾ,ਸੰਦੀਪ ਕੁਮਾਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਮਨੇਜਮੈੰਟ ਵੱਲੋਂ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਦੋ ਦੋ ਮਹੀਨੇ ਤੋਂ ਕਾਮਿਆਂ ਦੀਆਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ । ਤਨਖ਼ਾਹਾਂ ਨੂੰ ਲੈ ਕੇ ਚੇਅਰਮੈਨ, ਡਿਪਟੀ ਉਪ ਸਕੱਤਰ ਆਈ ਆਰ ਵੱਲੋਂ ਵੀ ਚਿੱਠੀ ਜਾਰੀ ਕੀਤੀ ਗਈ ਕਿ ਕਾਮਿਆਂ ਨੂੰ ਤਨਖ਼ਾਹਾਂ ਦਿੱਤੀਆਂ ਜਾਣਗੀਆਂ ਪਰ ਉਹ ਚਿੱਠੀ ਸੀ ਐਚ ਬੀ ਕਾਮਿਆਂ ਖਾਤਰ ਖੋਖਲੀ ਸਾਬਤ ਹੋਈ ਕਿਉਂਕਿ ਕਿਸੇ ਵੀ ਸੀ ਐੱਚ ਬੀ ਕਾਮੇ ਨੂੰ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ । ਮੋਟਰਸਾਈਕਲ ‘ਤੇ ਕੰਪਲੇਟ ਕਰਨ ਜਾਣ ਲਈ ਤੇਲ ਦੇ ਖਰਚੇ ਦੀ ਦਿੱਕਤ ਤੇ ਪਰਿਵਾਰ ਨੂੰ ਚਲਾਉਣ ਦੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੱਜ ਡਿਪਟੀ ਕਮਿਸ਼ਨਰ ਨਵਾਂ ਸਹਿਰ ਰਾਹੀਂ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਮੰਗਾਂ ਪ੍ਰਤੀ ਮੰਗ ਪੱਤਰ ਭੇਜਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ । ਪਾਵਰਕਾਮ ਤੇ ਟਰਾਂਸਕੋ ਵਿਭਾਗ ਦੇ ਸਮੁੱਚੇ ਆਊਟਸੋਰਸਿੰਗ ਕੰਪਨੀਆਂ ਠੇਕੇਦਾਰਾਂ ਦਾ ਹੀ ਕੰਮ ਕਰਦੇ ਸੀ ਐਚ ਬੀ ਕਾਮਿਆਂ ਨੂੰ ਇਸ ਵਾਇਰਸ ਦੀ ਆੜ ਹੇਠ ਛਾਂਟੀ ਨਾ ਕੀਤਾ ਜਾਵੇ । ਫਾਈਨੈਸ਼ੀਅਲ ਸਾਲ ਖ਼ਤਮ ਹੋਣ ਵਾਲੀ ਇਕ ਮਹੀਨੇ ਦੌਰਾਨ ਤਨਖਾਹ ਬਹੁਤ ਹੀ ਦੇਰੀ ਨਾਲ ਮਿਲਣ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਇਸ ਵਿਭਾਗ ਦੇ ਸਮੁੱਚੇ ਠੇਕਾ ਕਾਮੇ ਨੂੰ ਮਾਰਚ ਤੇ ਪਿਛਲੇ ਮਹੀਨੇ ਦੀਆਂ ਬਕਾਇਆ ਤਨਖਾਹ ਅਪ੍ਰੈਲ ਦੇ ਪਹਿਲੇ ਹਫ਼ਤੇ ਦੇਣੀ ਯਕੀਨੀ ਬਣਾਈ ਜਾਵੇ। ਸਮੁੱਚੇ ਸੀ ਐਚ ਬੀ ਕਾਮਿਆਂ ਨੂੰ ਪਾਵਰਕਾਮ ਸ਼ਿਕਾਇਤ ਕੇਂਦਰਾਂ ਤੇ ਮਾਸਕ ਸੈਨੇਟਾਈਜ਼ਰ ਦਸਤਾਨੇ ਬੂਟ ਵਰਦੀ ਦਾ ਪ੍ਰਬੰਧ ਕਰਵਾਇਆ ਜਾਵੇ, ਕਿਰਤ ਵਿਭਾਗ ਤੇ ਮੈਨੇਜਮੈਂਟ ਨਾਲ ਹੋਏ ਸਮਝੌਤੇ ਲਾਗੂ ਕੀਤੇ ਜਾਣ, ਕਈ ਕਾਮਿਆਂ ਦੀਆਂ ਦਾ ਦਸ ਮਹੀਨੇ ਤੋਂ ਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਇਸ ਜ਼ਰੂਰੀ ਸੇਵਾਵਾਂ ਵਾਲੇ ਮਹਿਕਮੇ ਦੇ ਸਮੂਹ ਆਊਟ ਸੋਰਸਿੰਗ ਕੰਪਨੀਆਂ ਰਾਹੀਂ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੂੰ ਇਸ ਕਹਿਰ ਦੀ ਬਿਮਾਰੀ ਕਰਕੇ ਘੱਟੋ ਘੱਟ ਤੀਹ ਲੱਖ ਦਾ ਬੀਮਾ ਸਰਕਾਰ ਪੱਧਰ ਤੇ ਕੀਤਾ ਜਾਵੇ, ਪਾਵਰਕਾਮ ਸੀ ਐੱਚ ਬੀ ਦੇ ਸਮੁੱਚੇ ਪਰਿਵਾਰ ਨੂੰ ਮੁਫ਼ਤ ਮੈਡੀਕਲ ਸਹਾਇਤਾ ਸਰਕਾਰੀ ਪ੍ਰਾਈਵੇਟ ਦੇਣੀ ਯਕੀਨੀ ਬਣਾਈ ਜਾਵੇ, ਜੇਕਰ ਡਿਊਟੀ ਦੌਰਾਨ ਇਸ ਮਹਾਂਮਾਰੀ ਨਾਲ ਕਿਸੇ ਕਰਮਚਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਘੱਟੋ ਘੱਟ ਤੀਹ ਲੱਖ ਰੁਪਏ ਠੇਕਾ ਮੁਲਾਜ਼ਮ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਤਰਸ ਦੇ ਆਧਾਰ ‘ਤੇ ਸਰਕਾਰੀ ਨੌਕਰੀ ਦੇਣ ਲਈ ਹਦਾਇਤਾਂ ਜਾਰੀ ਕੀਤੀ ਜਾਵੇ, ਮੰਗ ਪੱਤਰ ਵਿੱਚ ਹੋਰ ਵੀ ਦਰਜ ਮੰਗਾਂ ਵੀ ਕੀਤੀਆਂ ਗਈਆਂ ਤੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਮੰਗਾਂ ਦਾ ਹੱਲ ਤੁਰੰਤ ਕੀਤਾ ਜਾਵੇ।