ਕੈਨੇਡਾ ਨੇ ਵਪਾਰੀਆਂ ਲਈ ਕੀਤਾ ਵੱਡਾ ਐਲਾਨ, ਹੋਰ ਦੇਸ਼ਾਂ ਲਈ ਰਾਹ ਦਸੇਰਾ ਬਣਿਆ
ਓਟਵਾ, 28 ਅਪ੍ਰੈਲ, 2020 : ਕੈਨੇਡਾ ਨੇ ਵਪਾਰੀਆਂ ਦੀ ਮਦਦ ਵਾਸਤੇ ਵੱਡੀ ਯੋਜਨਾ ਦਾ ਐਲਾਨ ਕੀਤਾ ਹੈ ਤੇ ਅਜਿਹਾ ਕਰ ਕੇ ਉਹ ਹੋਰਨਾਂ ਮੁਲਕਾਂ ਲਈ ਰਾਹ ਦਸੇਰਾ ਬਣ ਗਿਆ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਟਵੀਟ ਮੁਤਾਬਕ ਜਿਹੜੇ ਵਪਾਰੀ ਲੋਕਾਂ ਲਈ ਰੋਜ਼ਗਾਰ ਦਾਤਾ ਹਨ ਤੇ ਕੋਰੋਨਾ ਸੰਕਟ ਕਾਰਨ ਪ੍ਰਭਾਵਤ ਹੋਏ ਹਨ, ਉਹ ਕੈਨੇਡਾ ਐਮਰਜੰਸੀ ਵੇਜ ਸਬਸਿਡੀ ਲਈ ਯੋਗ ਹੋ ਸਕਦੇ ਹਨ। ਇਸ ਸਕੀਮ ਤਹਿਤ ਸਰਕਾਰ ਪ੍ਰਤੀ ਮੁਲਾਜ਼ਮ ਹਰ ਹਫਤੇ 847 ਡਾਲਰ ਦੀ ਸਹਾਇਤਾ ਦੇਵੇਗੀ ਤਾਂ ਜੋ ਕੋਰੋਨਾ ਸੰਕਟ ਦੇ ਕਾਰਨ ਕਿਸੇ ਦਾ ਵੀ ਰੋਜ਼ਗਾਰ ਪ੍ਰਭਾਵਤ ਨਾ ਹੋਵੇ ਤੇ ਵਪਾਰੀ ਵੀ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਸਕਣ।
ਦੁਨੀਆਂ ਭਰ ਵਿਚ ਇਹ ਆਪਣੇ ਤਰ•ਾਂ ਦੀ ਪਹਿਲਾ ਯੋਜਨਾ ਕਹੀ ਜਾ ਸਕਦੀ ਹੈ। ਇਸ ਨਾਲ ਵੱਡੇ ਪੱਧਰ 'ਤੇ ਰੋਜ਼ਗਾਰ ਦੇਣ ਵਾਲੇ ਵਪਾਰੀਆਂ ਨੂੰ ਵੱਡੀ ਮਦਦ ਮਿਲਣੀ ਤੈਅ ਹੈ।