← ਪਿਛੇ ਪਰਤੋ
ਕੈਨੇਡਾ ਕੋਰੋਨਾ ਬਾਰੇ ਗੁੰਮਰਾਹਕੁੰਨ ਪ੍ਰਚਾਰ ਦਾ ਟਾਕਰਾ ਕਰਨ ਲਈ 2.14 ਮਿਲੀਅਨ ਡਾਲਰ ਖਰਚ ਕਰੇਗਾ ਟੋਰਾਂਟੋ, 8 ਅਪ੍ਰੈਲ, 2020 : ਕੋਰੋਨਾਵਾਇਰਸ ਬਾਰੇ ਗੁੰਮਰਾਹਕੁੰਨ ਪ੍ਰਚਾਰ ਟਾਕਰਾ ਕਰਨ ਵਾਸਤੇ ਕੈਨੇਡਾ ਵੱਲੋਂ 2.15 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ। ਇਹ ਜਾਣਕਾਰੀ ਕੈਨੇਡੀਅਨ ਹੈਰੀਟੇਜ ਵਿਭਾਗ ਨੇ ਇਕ ਬਿਆਨ ਵਿਚ ਦਿੱਤੀ ਹੈ। ਕੈਨੇਡੀਅਨ ਹੈਰੀਟੇਜ ਦੇ ਮੰਤਰੀ ਸਵੀਵਨ ਗਿਲਬੀਲਟ ਨੇ ਐਲਾਨ ਕੀਤਾ ਕਿ ਕੈਨੇਡਾ ਸਰਕਾਰ ਡਿਜ਼ੀਟਲ ਸਿਟੀਜ਼ਨਜ਼ ਦੀ ਪਹਿਲਕਦਮੀ ਡਿਜ਼ੀਟਲ ਸਿਟੀਜ਼ਨ ਕੰਟਰੀਬਿਊਸ਼ਨ ਪ੍ਰੋਗਰਾਮ ਰਾਹੀਂ ਵੱਖ ਵੱਖ ਸੰਗਠਨਾਂ ਵਿਚ 3 ਬਿਲੀਅਨ ਡਾਲਰ ਦਾ ਨਿਵੇਸ ਕਰੇਗਾ। ਇਹ ਫੰਡਿੰਗ ਕੋਰੋਨਾਵਾਇਰਸ ਬਾਰੇ ਝੂਠੇ ਅਤੇ ਗੁੰਮਰਾਹਕੁੰਨ ਪ੍ਰਚਾਰ ਦਾ ਟਾਕਰਾ ਕਰਨ ਵਿਚ ਮਦਦ ਕਰੇਗੀ। ਇਸ ਫੰਡਿੰਗ ਵਿਚੋਂ 4 ਲੱਖ 85 ਹਜ਼ਾਰ ਡਾਲਰ ਡਿਜ਼ੀਟਲ ਪਬਲਿਕ ਸਕੁਐਰ ਨੂੰ ਮਿਲਣਗੇ ਜੋ ਕਿ ਯੂਨੀਵਰਸਿਟੀ ਆਫ ਟੋਰਾਂਟੋ ਦੇ ਮੰਕ ਸਕੂਲ ਆਫ ਗਲੋਬਲ ਅਫੇਅਰਜ਼ ਦਾ ਪ੍ਰਾਜੈਕਟ ਹੈ। ਬਾਕੀ ਪੈਸਾ ਈਸਟ ਏਸ਼ੀਅਨ ਐਡਵੋਕੇਸੀ ਗਰੁੱਪ ਜਿਵੇਂ ਦਾ ਮੈਟਰੋ ਟੋਰਾਂਟੋ ਚਾਇਨੀਜ਼ ਐਂਡ ਸਾਊਥ ਈਸਟ ਏਸ਼ੀਅਨ ਲੀਗਲ ਕਲੀਨਿਕ ਅਤੇ ਏਸ਼ੀਅਨ ਐਨਵਾਇਰਮੈਂਟਲ ਐਸੋਸੀਏਸ਼ਨ ਤੇ ਮੀਡੀਆ ਸੰਗਠਨਾਂ ਜਿਹਨਾਂ ਵਿਚ ਪ੍ਰੋਫੈਸ਼ਨਲ ਫੈਡਰੇਸ਼ਨ ਆਫ ਜਰਨਲਿਸਟ ਕਿਊਬੈਕ ਨੂੰ ਵੀ ਮਿਲੇਗਾ।
Total Responses : 267