ਨਵੀਂ ਦਿੱਲੀ,18 ਮਾਰਚ 2020 - ਪੱਛਮੀ ਬੰਗਾਲ ਦੇ ਹੁਗਲੀ ਵਿੱਚ ਸੋਮਵਾਰ ਨੂੰ ਗਾਂ ਦਾ ਪਿਸ਼ਾਬ ਅਤੇ ਗੋਬਰ ਵੇਚਣ ਦੇ ਦੋਸ਼ ਵਿੱਚ ਸ਼ੇਖ ਮਮੂਦ ਅਲੀ ਨਾਮਕ ਇੱਕ 50 ਸਾਲਾ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ।
ਜਾਣਕਾਰੀ ਮੁਤਾਬਕ ਉਕਤ ਗ੍ਰਿਫਤਾਰ ਸ਼ਖਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਗੋਬਰ ਤੇ ਪਿਸ਼ਾਬ ਦੇ ਸੇਵਨ ਨਾਲ ਕੋਰੋਨਾਵਾਇਰਸ ਨੂੰ ਰੋਕਣ ਵਿੱਚ ਮਦਦ ਮਿਲੇਗੀ।
ਅਲੀ ਭਾਰਤੀ ਗਾਂ ਦਾ 500 ਰੁਪਏ ਪ੍ਰਤੀ ਲੀਟਰ ਪੇਸ਼ਾਬ ਅਤੇ ਜਰਸੀ ਗਾਂ ਦਾ ਪਿਸ਼ਾਬ 400 ਰੁਪਏ ਪ੍ਰਤੀ ਲੀਟਰ ਵੇਚ ਰਿਹਾ ਸੀ। ਅਲੀ ਨੂੰ ਚਾਰ ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।