ਕੋਰੋਨਾਵਾਇਰਸ ਦੇ ਇਲਾਜ ਦੀ ਖੋਜ 'ਚ ਹੋਇਆ ਇਹ ਨਵਾਂ ਖੁਲਾਸਾ
ਮੈਲਬੋਰਨ, 5 ਅਪ੍ਰੈਲ, 2020 : ਕੋਰੋਨਾਵਾਇਰਸ ਬਿਮਾਰੀ ਦੇ ਇਲਾਜ ਦੀ ਖੋਜ ਵਿਚ ਨਵਾਂ ਖੁਲਾਸਾ ਹੋਇਆ ਹੈ। ਵਿਗਿਆਨਕਾਂ ਨੇ ਜਾਂਚ ਦੌਰਾਨ ਪਾਇਆ ਹੈ ਕਿ ਦੁਨੀਆਂ ਭਰ ਵਿਚ ਪਹਿਲਾਂ ਤੋਂ ਮੌਜੂਦ ਇਕ ਦਵਾਈ ਨਾਲ 48 ਘੰਟਿਆਂ ਦੇ ਅੰਦਰ ਮਨੁੱਖੀ ਸਰੀਰ ਵਿਚ ਪੈਦਾ ਹੋਏ ਕੋਰੋਨਾ ਵਾਇਰਸ ਨੂੰ ਮਾਰਿਆ ਜਾ ਸਕਦਾ ਹੇ। ਇਸ ਖੋਜ ਮਗਰੋਂ ਹੁਣ ਵਿਗਿਆਨਕਾਂ ਨੇ ਇਸ ਪਾਸੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। 'ਐਂਟੀਵਾਇਰਲ ਰਿਸਰਚ' ਨਾਂ ਦੇ ਇਕ ਰਸਾਲੇ ਬਾਰੇ ਇਹ ਖਬਰ ਨਿਊਜ਼ 18 ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਇਯ ਮੁਤਾਬਕ 'ਇਵਰਮੈਕਟਿਨ' ਨਾਂ ਦੀ ਦਵਾਈ ਨਾਲ ਵਾਇਰਸ ਸਾਰਸ ਸੀ ਓ ਵੀ 2 ਦੇ ਸੈਲਾਂ ਨੂੰ 48 ਘੰਟਿਆਂ ਦੇ ਅੰਦਰ ਵਧਣ ਰੋਕਿਆ ਜਾ ਸਕਦਾ ਹੈ। ਵਿਗਿਆਨਕਾਂ ਅਨੁਸਾਰ 'ਇਵਰਮੈਕਟਿਨ' ਇਕ ਮਾਨਤਾ ਪ੍ਰਾਪਤ ਦਵਾਈ ਹੈ ਜਿਸ ਨਾਲ ਐਚ ਆਈ ਵੀ, ਡੇਂਗੂ, ਇਨਫਲੂਐਂਜਾ ੇ ਜ਼ੀਕਾ ਵਾਇਰਸ ਸਮੇਤ ਵੱਖ ਵੱਖ ਵਾਇਰਸਾਂ ਨੂੰ ਮਾਤ ਪਾਈ ਜਾ ਚੁੱਕੀ ਹੈ। ਵਿਗਿਆਨਕਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਇਸ ਦਵਾਈ ਦੇ ਇਸ ਬਿਮਾਰੀ ਦੇ ਮਾਮਲੇ ਵਿਚ ਮਨੁੱਖ ਸਰੀਰਾਂ 'ਤੇ ਹੋਰ ਟੈਸਟ ਕੀਤੇ ਜਾਣ ਦੀ ਜ਼ਰੂਰ ਹੈ।