← ਪਿਛੇ ਪਰਤੋ
ਕੋਰੋਨਾ ਟੈਸਟਿੰਗ 24 ਘੰਟੇ ਕਰਨ ਲਈ ਵੀ ਆਰ ਡੀ ਲੈਬਜ਼ 'ਚ 156 ਆਸਾਮੀਆਂ ਭਰਨ ਲਈ ਪ੍ਰਕਿਰਿਆ ਹੋਈ ਸ਼ੁਰੂ ਚੰਡੀਗੜ੍ਹ, 10 ਮਈ, 2020 : ਪੰਜਾਬ ਸਰਕਾਰ ਨੇ ਪੰਜਾਬ ਵਿਚ ਕੋਰੋਨਾ ਟੈਸਟਿੰਗ 24 ਘੰਟੇ ਕਰਨ ਦੇ ਇਰਾਦੇ ਨਾਲ ਵਾਇਰਸ ਰਿਸਰਚ ਐਂਡ ਡਾਇਗਨੋਸਟਿਕ ਲੈਬਾਰਟਰੀਆਂ ਵਿਚ 156 ਆਸਾਮੀਆ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਚ ਸਥਿਤ ਇਹਨਾਂ ਲੈਬਾਰਟਰੀਆਂ ਵਿਚ ਇਸ ਸਟਾਫ ਲਈ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ ਤੇ ਬਿਨੈਕਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਇਹ ਆਸਾਮੀਆਂ ਆਊਟ ਸੋਰਸ ਰਾਹੀਂ ਭਰੀਆਂ ਜਾਣਗੀਆਂ।
Total Responses : 267