ਸੰਜੀਵ ਸੂਦ
- ਲੁਧਿਆਣਾ ਵਿੱਚ ਕੋਰੋਨਾ ਦੀ ਜਾਅਲੀ ਰਿਪੋਰਟ ਬਣਾਉਣ ਦਾ ਗੋਰਖ ਧੰਦਾ ਆਇਆ ਸਾਹਮਣੇ
- ਵਿਭਾਗ ਵਲੋਂ ਮਾਮਲੇ ਦੀ ਜਾਂਚ ਸ਼ੁਰੂ
ਲੁਧਿਆਣਾ, 2 ਅਗਸਤ 2020 - ਲੁਧਿਆਣਾ ਦੇ ਫੀਲਡ ਗੰਜ ਇਲਾਕੇ ਵਿੱਚ ਇੱਕ ਡਾਕਟਰ ਗੁਲਾਟੀ ਇਸ ਲਈ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਕਿ ਡਾਕਟਰ ਪੀਐਸ ਗੁਲਾਟੀ ਦੀ ਇਕ ਆਡੀਓ ਵਾਇਰਲ ਹੋਈ ਹੈ। ਜਿਸ ਵਿਚ ਉਸਨੇ ਕੋਰੋਨਾ ਦੀ ਤੰਦਰੁਸਤੀ ਰਿਪੋਰਟ ਦੇਣ ਦਾ ਦਾਅਵਾ ਕੀਤਾ ਹੈ। ਇਸ ਦੇ ਲਈ ਪ੍ਰਤੀ ਵਿਅਕਤੀ 1500 ਰੁਪਏ ਖਰਚ ਕਰਨ ਬਾਰੇ ਕਿਹਾ ਜਾ ਰਿਹਾ ਹੈ, ਇਹ ਵੀ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਆਉਣ ਦੀ ਜ਼ਰੂਰਤ ਵੀ ਨਹੀਂ, ਬੱਸ ਪੈਸੇ ਦਿਓ, ਇਕ ਪਾਸਪੋਰਟ ਸਾਈਜ਼ ਫੋਟੋ ਦਿਓ, ਤੁਹਾਨੂੰ ਰਿਪੋਰਟ ਮਿਲ ਜਾਵੇਗੀ।
ਇਸ ਮਾਮਲੇ ਬਾਰੇ ਜਦੋਂ ਡਾਕਟਰ ਗੁਲਾਟੀ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕਿਹਾ, ਪਰ ਮੈਂ ਕਿਹਾ ਕਿ ਤੁਹਾਨੂੰ ਆਉਣਾ ਹੈ, ਅਸੀਂ ਸਿਰਫ ਡਾਕਟਰੀ ਤੰਦਰੁਸਤੀ ਦਾ ਪ੍ਰਮਾਣ ਪੱਤਰ ਦੇਵਾਂਗੇ।
ਜਦ ਇਸ ਮਾਮਲੇ ਸਬੰਧੀ ਸਹਾਇਕ ਸਿਵਲ ਸਰਜਨ ਡਾ: ਬਲਵਿੰਦਰ ਸਿੰਘ ਨਾਲ ਗਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਜਿਹੇ ਕਿਸੇ ਵੀ ਹਸਪਤਾਲ ਨੂੰ ਸਿਹਤ ਵਿਭਾਗ ਦੀ ਤਰਫੋਂ ਟੈਕਸ ਰਿਪੋਰਟ ਦੇਣ ਦੀ ਆਗਿਆ ਨਹੀਂ ਹੈ, ਇਸ ਮਾਮਲੇ ਦੀ ਜਾਂਚ ਕੀਤੀ ਜਾਏਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।