ਫਿਰੋਜ਼ਪੁਰ, 3 ਅਪ੍ਰੈਲ 2020 - ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਨੇ ਤਰਥਲੀ ਮਚਾ ਰੱਖੀ ਹੈ, ਜਿਸ ਦੇ ਮੱਦੇਨਜ਼ਰ ਦੇਸ਼ ਵਿਚ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਰੇਲਵੇ ਡਿਵੀਜਨ ਫਿਰੋਜ਼ਪੁਰ ਵਲੋਂ ਰੇਲ ਦੇ ਡੱਬੇ ਨੂੰ ਆਈਸੋਲੇਸ਼ਨ ਵਾਸਤੇ ਤਿਆਰ ਕੀਤਾ ਗਿਆ ਹੈ।
ਫਿਰੋਜ਼ਪੁਰ ਡਿਵੀਜ਼ਨ ਵਲੋਂ ਕੋਰੋਨਾ ਦੇ ਸ਼ੱਕੀ ਮਰੀਜਾਂ ਨੂੰ ਹਸਪਤਾਲ ਦੀ ਤਰ੍ਹਾਂ ਹੀ ਸਹੂਲਤਾਂ ਦੇਣ ਲਈ ਇਕ ਅਜਿਹਾ ਆਈਸੋਲੇਸ਼ਨ ਕੋਚ/ ਡੱਬਾ ਤਿਆਰ ਕੀਤਾ ਗਿਆ ਹੈ l ਇਸ ਕੋਚ ਨੂੰ ਵਿਸ਼ੇਸ਼ ਮੈਡੀਕਲ ਸਹੁਲਤਾਂ ਨਾਲ ਲੈਸ ਕੀਤਾ ਗਿਆ ਹੈ l ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਡਲ ਮੈਨੇਜਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਕੋਰੋਨਾ ਦੇ ਮਰੀਜ਼ਾਂ ਲਈ ਆਈਸੋਲੇਸ਼ਨ ਕੋਚ ਬਣਾਉਣ ਲਈ ਕੋਚ ਦੀਆਂ ਸਾਰੀਆਂ ਮੱਧ ਬਰਥਾਂ ਨੂੰ ਕੈਬਿਨ ਤੋਂ ਹਟਾ ਦਿੱਤਾ ਗਿਆ ਹੈ l 8 ਕੈਬਿਨ ਵਿਚਲੀਆਂ ਬਰਥਾਂ ਮਰੀਜ਼ਾਂ ਲਈ ਉਪਲਬਧ ਹੋਣਗੀਆਂ, ਜਿਸ ਵਿੱਚ ਇੱਕੋ ਸਮੇਂ ਵਿਚ ਹੀ ਦੋ ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੈ l
ਉਹਨਾਂ ਕਿਹਾ ਕਿ ਕੈਬਿਨ ਦੇ ਟਾਇਲਟ ਨੂੰ ਮੈਡੀਕਲ ਵਿਭਾਗ ਲਈ ਵਰਤਿਆ ਜਾਵੇਗਾ ਤੇ ਉਪਰਲੇ ਬਰਥ ਦੀ ਵਰਤੋਂ ਮਰੀਜ਼ਾਂ ਦੇ ਸਮਾਨ ਲਈ ਕੀਤੀ ਜਾ ਸਕੇਗੀ l ਓਹਨਾ ਕਿਹਾ ਕਿ ਬਰਥ ਉੱਤੇ ਚੜ੍ਹਨ ਲਈ ਸਾਰੀਆਂ ਪੌੜੀਆਂ ਨੂੰ ਵੀ ਹਟਾ ਦਿਤਾ ਗਿਆ ਹੈ ਤੇ ਹੋਰ ਖੇਤਰਾਂ ਨੂੰ ਵੀ ਇਕੱਲਤਾ ਕੋਚ ਤਿਆਰ ਕਰਨ ਲਈ ਸੋਧਿਆ ਗਿਆ ਹੈ l ਮੰਡਲ ਮੈਨੇਜਰ ਨੇ ਜਾਣਕਾਰੀ ਦੇਂਦੇ ਹੋਏ ਦਸਿਆ ਕਿ ਆਈਸੋਲੇਸ਼ਨ ਕੋਚ ਦੇ ਬਾਥਰੂਮ ਵਿਚ ਹੱਥ ਧੋਣ ਵਾਲੀ ਟੂਟੀ , ਇਕ ਬਾਲਟੀ, ਮੱਗ , ਮੈਡੀਕਲ ਕੈਬਿਨ ਨੂੰ ਅਲੱਗ ਕਰਨ ਲਈ ਪਰਦੇ ਦੀ ਵਿਵਸਥਾ , ਮੈਡੀਕਲ ਉਪਕਰਣਾਂ ਲਈ ਹਰੇਕ ਡੱਬੇ ਵਿਚ ਸੁਵਿਧਾ ,ਇਕ ਕੈਬਿਨ ਨੂੰ ਡਾਕਟਰਾਂ ਅਤੇ ਉਨ੍ਹਾਂ ਦੇ ਉਪਕਰਣਾਂ ਲਈ ਰੱਖਿਆ ਗਿਆ ਹੈ.l ਹਰੇਕ ਮਰੀਜ਼ ਲਈ ਕੋਟ ਹੈਂਗਰ ਅਤੇ ਪਾਣੀ ਦੀ ਬੋਤਲ ਦੀ ਵਿਵਸਥਾ , ਹਰੇਕ ਕੈਬਿਨ ਵਿਚ ਆਕਸੀਜਨ ਸਿਲੰਡਰ ਲਗਾਉਣ ਦੀ ਵਿਵਸਥਾ. ਜਿਸਦੇ ਲਈ 415 ਵੋਲਟ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਹੈ l ਇਸਦੇ ਚਲਦੇ ਕੋਚਾਂ ਨੂੰ ਸਹੀ ਤਰ੍ਹਾਂ ਸਵੱਛ ਬਣਾਇਆ ਜਾ ਰਿਹਾ ਹੈ l ਓਹਨਾ ਅਹਿਮ ਜਾਣਕਾਰੀ ਦਿਤੀ ਕਿ ਆਈਸੋਲੇਸ਼ਨ ਕੋਚ ਵਿਚ ਰਹਿਣ ਵਾਲੇ ਮਰੀਜ਼ਾਂ ਨੂੰ ਬਿਸਤਰੇ ਪ੍ਰਦਾਨ ਕੀਤੇ ਜਾਣਗੇ , ਜਿਸ ਵਿਚ ਦੋ ਬੈੱਡ ਦੀਆਂ ਚਾਦਰਾਂ, ਇੱਕ ਹੱਥ ਦਾ ਤੌਲੀਆ ਅਤੇ ਸਿਰਹਾਣੇ ਸ਼ਾਮਲ ਹਨ।