← ਪਿਛੇ ਪਰਤੋ
ਲੋਕੇਸ਼ ਰਿਸ਼ੀ
ਗੁਰਦਾਸਪੁਰ, 23 ਅਗਸਤ 2020 - ਕੋਰੋਨਾ ਵਾਇਰਸ ਕਾਰਨ ਬਟਾਲਾ ਦੇ ਇੱਕ ਕਰੀਬ 70 ਸਾਲਾ ਮਸ਼ਹੂਰ ਡਾਕਟਰ ਦੀ ਮੌਤ ਹੋ ਗਈ ਹੈ। ਡਾਕਟਰ ਦੀ ਮੌਤ ਇਲਾਜ ਦੌਰਾਨ ਅੱਜ ਸਵੇਰੇ ਹੀ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿਖੇ ਹੋਈ। ਜ਼ਰੂਰੀ ਕਾਰਵਾਰੀ ਮੁਕੰਮਲ ਕਰਨ ਉਪਰੰਤ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਿਕ ਬਟਾਲਾ ਦੇ ਸਿਵਲ ਹਸਪਤਾਲ ਰੋਡ ਧਰਮਪੁਰਾ ਕਲੌਨੀ ਵਿਖੇ ਰਹਿਣ ਵਾਲੇ 70 ਸਾਲਾ ਮਿਰਤਕ ਡਾ. ਆਰ.ਕੇ ਗੁਪਤਾ ਇਲਾਕੇ ਦੇ ਮੰਨੇ ਪਰਮੰਨੇ ਡਾਕਟਰ ਸਨ ਅਤੇ ਪਹਿਲਾਂ ਤੋਂ ਹੀ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸਨ। ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਕੋਰੋਨਾ ਦੀ ਸ਼ਿਕਾਇਤ ਸਾਹਮਣੇ ਆਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਦਾਖਲ ਕਰਵਾਇਆ ਅਤੇ ਅੱਖਰੀ ਸਮੇਂ ਤੱਕ ਉਹ ਵੈਂਟੀਲੇਟਰ 'ਤੇ ਰੱਖੇ ਗਏ ਸਨ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਸਵੇਰੇ ਡਾ. ਗੁਪਤਾ ਨੇ ਸਵਾਸ ਤਿਆਗ ਦਿੱਤੇ।
Total Responses : 267