ਹਰੀਸ਼ ਕਾਲੜਾ
ਰੂਪਨਗਰ,18 ਮਾਰਚ 2020: ਕੋਵਿਡ-19 ਦੇ ਸਬੰਧ ਵਿੱਚ ਸਿਵਲ ਸਰਜਨ ਰੂਪਨਗਰ ਡਾ. ਐਚ.ਐਨ.ਸ਼ਰਮਾ ਵੱਲੋਂ ਸਮੂਹ ਦਫਤਰੀ ਸਟਾਫ ਨੂੰ ਸੈਂਸਟਾਇਜ਼ ਕੀਤਾ ਗਿਆ। ਇਸ ਮੋਕੇ ਉਹਨਾਂ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸੱਭ ਤੋ ਮੁੱਖ ਭੂਮਿਕਾ ਸਿਹਤ ਵਿਭਾਗ ਵੱਲੋਂ ਨਿਭਾਈ ਜਾ ਰਹੀ ਹੈ ਅਤੇ ਜਰੂਰੀ ਹੈ ਕਿ ਅਸੀਂ ਇਸ ਵਾਇਰਸ ਬਾਰੇ ਸੁਚੇਤ ਹੋਈਏ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਜਰੂਰੀ ਹੈ ਕਿ ਇੱਕ ਦੂਜੇ ਤੋਂ ਘੱਟ ਤੋਂ ਘੱਟ ਤਿੰਨ ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ।ਇੱਕ ਦੂਸਰੇ ਨਾਲ ਹੱਥ ਨਾ ਮਿਲਾਇਆ ਜਾਵੇ।ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਕਵਰ ਕੀਤਾ ਜਾਵੇ। ਵਾਰ-ਵਾਰ ਆਪਣੇ ਹੱਥਾਂ ਨਾਲ ਅੱਖਾਂ, ਮੂੰਹ ਅਤੇ ਨੱਕ ਨੂੰ ਨਾਂ ਛੂਹਿਆ ਜਾਵੇ। ਹੱਥਾਂ ਨੂੰ ਵਾਰ-ਵਾਰ ਸਹੀ ਵਿਧੀ ਰਾਹੀਂ ਘੱਟ ਤੋਂ ਘੱਟ 20 ਤੋਂ 30 ਸੈਕਿੰਡ ਸਾਬਣ ਨਾਲ ਧੋਇਆ ਜਾਵੇ ਜਾਂ ਸੈਨੇਟਾਇਜ਼ਰ ਨਾਲ ਸੈਨੇਟਾਇਜ਼ ਕੀਤਾ ਜਾਵੇ। ਡਾ. ਰਾਜੀਵ ਅਗਰਵਾਲ ਮੈਡੀਕਲ ਸਪੈਸ਼ਲਿਸਟ ਵੱਲੌਂ ਹੱਥਾਂ ਨੂੰ ਧੋਣ ਦੀ ਸਹੀ ਵਿਧੀ ਬਾਰੇ ਵੀ ਸਟਾਫ ਨੂੰ ਦੱਸਿਆ ਗਿਆ। ਉਹਨਾਂ ਸਟਾਫ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਸੰਬੰਧੀ ਆਪਣੇ ਪਰਿਵਾਰਕ ਮੈਂਬਰਾ, ਆਂਢ-ਗੁਆਂਢ ਅਤੇ ਰਿਸਤੇਦਾਰਾਂ ਨੂੰ ਜਾਗਰੂਕ ਕਰਨ ਤਾਂ ਜੋ ਇਕੱਠੇ ਹੋ ਕੇ ਇਸ ਬੀਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕੇ।
ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਡਾ. ਅਵਤਾਰ ਸਿੰਘ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰੈਨੂੰ ਭਾਟੀਆ, ਜਿਲ੍ਹਾ ਟੀਕਾਕਰਨ ਅਫਸਰ ਡਾ. ਮੋਹਣ ਕਲੇਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ, ਡੀ.ਡੀ.ਐਚ.ਓ. ਡਾ. ਆਰ.ਪੀ.ਸਿੰਘ, ਡਾ. ਸੁਮੀਤ ਸ਼ਰਮਾ ਐਪੀਡੀਮਾਲੋਜਿਸਟ, ਸੁਖਜੀਤ ਕੰਬੋਜ ਬੀ.ਸੀ.ਸੀ. ਕੋਆਰਡੀਨੇਟਰ ਅਤੇ ਦਫਤਰ ਸਿਵਲ ਸਰਜਨ ਰੂਪਨਗਰ ਦਾ ਸਟਾਫ ਮੋਜੂਦ ਸੀ।