← ਪਿਛੇ ਪਰਤੋ
ਗਰਮੀ ਤੇ ਨਮੀ ਵਾਲੇ ਵਾਤਾਵਰਣ 'ਚ ਘੱਟ ਫੈਲਦਾ ਹੈ ਕੋਰੋਨਾ : ਟਰੰਪ ਵਾਸ਼ਿੰਗਟਨ, 24 ਅਪ੍ਰੈਲ, 2020 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ ਦੀ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਹੈ ਕਿ ਗਰਮੀ ਤੇ ਨਮੀ ਵਾਲੇ ਵਾਤਾਵਰਣ ਵਿਚ ਕੋਰੋਨਾ ਦੇ ਬਚਣ ਦੀ ਸੰਭਾਵਨਾ ਘੱਟ ਜਾਂਦੀ ਹੈ ਜਦਕਿ ਠੰਢੇ ਤੇ ਖੁਸ਼ਕ ਮੌਸਮ ਵਿਚ ਇਹ ਬਚ ਜਾਂਦਾ ਹੈ। ਉਹਨਾਂ ਕਿਹਾ ਕਿ ਹੋਮਲੈਂਡ ਸਕਿਓਰਿਟੀ ਵਿਭਾਗ ਦੇ ਵਿਗਿਆਨੀਆਂ ਨੇ ਵੱਖ ਵੱਖ ਤਾਪਮਾਨਾਂ, ਮੌਸਮਾਂ ਤੇ ਧਰਾਤਲ 'ਤੇ ਵਾਇਰਸ ਦੇ ਪਸਾਰ ਬਾਰੇ ਨਵੀਂ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਦੇ ਨਤੀਜੇ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਇਹ ਵਾਇਰਸ ਠੰਢੇ ਤੇ ਖੁਸ਼ਕ ਵਾਤਾਵਰਣ ਵਿਚ ਬਚ ਜਾਂਦਾ ਹੈ ਜਦਕਿ ਗਰਮੀ ਤੇ ਨਮੀ ਵਾਲੇ ਵਾਤਾਵਰਣ ਵਿਚ ਇਸਦੇ ਬਚਣ ਦੀ ਸੰਭਾਵਨਾ ਘੱਟ ਹੈ। ਟਰੰਪ ਦੇ ਬਿਆਨ ਦੀ ਹਮਾਇਤ ਵਿਚ ਨਿਤਰਦਿਆਂ ਵਿਗਆਨ ਤੇ ਤਕਨਾਲੋਜੀ ਵਿਭਾਗ ਦੇ ਮੁਖੀ ਬਿੱਲ ਬ੍ਰਾਇਨ ਨੇ ਕਿਹਾ ਕਿ ਜਦੋਂ ਸੂਰਜ ਦੀ ਗਰਮੀ ਤੇ ਨਮੀ ਵਾਲਾ ਵਾਤਾਵਰਣ ਹੋਵੇ ਤਾਂ ਕੋਰੋਨਾ ਵਾਇਰਸ ਬਹੁਤ ਤੇਜ਼ ਰਫਤਾਰ ਨਾਲ ਮਰ ਜਾਂਦਾ ਹੈ।
Total Responses : 267