ਚੰਡੀਗੜ੍ਹ, 23 ਅਗਸਤ 2020 - ਯੂਟੀ ਦੇ ਫਾਈਨਾਸ ਸੈਕਟਰੀ ਅਜੋਏ ਸਿਨਹਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਸੈਕਟਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ 9 ਅਗਸਤ ਨੂੰ ਅਜੋਏ ਸਿਨਹਾ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ ਉਸ ਸਮੇਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਉਨ੍ਹਾਂ ਨੂੰ ਗਵਰਨਰ ਸੈਕਟਰੀ ਦਾ ਅਡੀਸ਼ਨਲ ਚਾਰਜ ਸੰਭਾਲਿਆ ਗਿਆ ਸੀ।
ਹਾਲ ਹੀ ਵਿੱਚ ਹੀ ਉਨ੍ਹਾਂ ਨੇ ਪੰਜਾਬ ਦੇ ਕੁੱਝ ਅਫਸਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਤੋਂ ਬਾਅਦ ਫਿਰ ਤੋਂ ਆਪਣਾ ਕੋਰੋਨਾ ਟੈਸਟ ਕਰਾਇਆ ਸੀ ਜਿਸ ਦੀ ਕਿ ਹੁਣ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ।