← ਪਿਛੇ ਪਰਤੋ
ਦਿਨੇਸ਼ ਰਿਸ਼ੀ
ਗੁਰਦਾਸਪੁਰ, 2 ਮਈ 2020 - ਅੱਜ ਦੇਰ ਸ਼ਾਮ ਨੂੰ ਗੁਰਦਾਸਪੁਰ 'ਚ 24 ਮਰੀਜ਼ ਦੀਆਂ ਰਿਪੋਰਟਾਂ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ। ਦੱਸਿਆ ਜਾ ਰਿਹਾ ਹੈ 29 ਅਪ੍ਰੈਲ ਨੂੰ 72 ਲੋਕਾਂ ਦੇ ਨਮੂਨੇ ਲਏ ਸੀ। ਜਿਨ੍ਹਾਂ ਵਿਚੋਂ ਅੱਜ 24 ਦੇ ਟੈਸਟ ਪਾਜ਼ੀਟਿਵ ਆਏ ਹਨ। ਜਦੋਂ ਕਿ 12 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਜਿਨ੍ਹਾਂ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਕੀਤੀ ਗਈ ਹੈ। ਹੁਣ ਗੁਰਦਾਸਪੁਰ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 28 ਹੋ ਚੁੱਕੀ ਹੈ।
Total Responses : 267