← ਪਿਛੇ ਪਰਤੋ
ਚੰਡੀਗੜ੍ਹ 'ਚ 7 ਹੋਰ ਕੇਸ ਆਏ ਪਾਜ਼ੀਟਿਵ, ਗਿਣਤੀ ਹੋਈ 66 ਚੰਡੀਗੜ੍ਹ, 29 ਅਪ੍ਰੈਲ, 2020 : ਚੰਡੀਗੜ੍ਹ ਵਿਚ ਬੁੱਧਵਾਰ ਸਵੇਰੇ ਹੀ 7 ਹੋਰ ਕੇਸ ਪਾਜ਼ੀਟਿਵ ਆ ਗਏ ਹਨ ਜਿਸ ਮਗਰੋਂ ਸ਼ਹਿਰ ਵਿਚ ਕੇਸਾਂ ਦੀ ਗਿਣਤੀ 66 ਹੋ ਗਈ ਹੈ। ਕੱਲ੍ਹ ਸ਼ਹਿਰ ਵਿਚ 14 ਕੇਸ ਨਵੇਂ ਆਏ ਸਨ। ਪਹਿਲਾਂ ਇਹ ਗਿਣਤੀ 45 ਸੀ ਜੋ ਕੱਲ੍ਹ 59 ਹੋ ਗਈ ਤੇ ਅੱਜ 7 ਕੇਸ ਆਉਣ ਮਗਰੋਂ 66 ਹੋ ਗਈ। ਅੱਜ ਦੇ ਸਾਰੇ 7 ਕੇਸ ਬਾਪੂ ਧਾਮ ਕਲੌਨੀ ਦੇ ਹਨ। ਇਹਨਾਂ ਵਿਚ ਇਕ ਮਹਿਲਾ ਤੇ ਪੰਜ ਪੁਰਸ਼ ਸ਼ਾਮਲ ਹਨ।
Total Responses : 267