ਜਸਟਿਸ ਟਰੂਡੋ ਵੱਲੋਂ ਕੈਨੇਡਾ ਦੀਆਂ ਬਣੀਆਂ ਵਸਤਾਂ ਖਰੀਦਣ ਦਾ ਸੱਦਾ
ਬਲਜਿੰਦਰ ਸੇਖਾ
ਟੋਰਾਂਟੋ, 16 ਮਈ, 2020 : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਾਸੀਆਂ ਨੂੰ ਕੈਨੇਡਾ ਵਿਚ ਬਣੀਆਂ ਵਸਤਾਂ ਦੀ ਖਰੀਦ ਕਰਨ ਦੀ ਅਪੀਲ ਕੀਤੀ ਹੈ। ਰੋਜ਼ਾਨਾਂ ਵਾਂਗ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਇਸ ਮਹਾਂਦਾਰੀ ਦੌਰਾਨ ਦੇਸ਼ ਦੇ ਕਿਸਾਨਾਂ, ਦੁਕਾਨਦਾਰਾਂ, ਬਿਜ਼ਨਸਮੈਨਾਂ ਦਾ ਸਾਥ ਦਿੰਦਿਆਂ ਦੇਸ਼ ਅੰਦਰ ਤਿਆਰ ਹੋਏ ਸਮਾਨਾ, ਫਲ ਸਬਜ਼ੀਆਂ, ਦੁੱਧ ਆਦਿ ਖਰੀਦਿਆ ਜਾਵੇ ਜਿਸ ਨਾਲ ਛੇਤੀ ਨਿਰਭਰ ਹੋਇਆ ਜਾਵੇ। ਇਸ ਮੌਕੇ ਉਹਨਾਂ ਨੇ ਦੇਸ਼ ਵਾਸੀਆਂ ਨੂੰ 2uy 3anadian ਦਾ ਸੱਦਾ ਦਿੱਤਾ।