ਹਰਦਮ ਮਾਨ
ਸਰੀ, 21 ਅਪ੍ਰੈਲ 2020 - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ੍ਹ ਨੋਵਾ ਸਕੋਸ਼ੀਆ ਦੇ ਚਾਰ ਛੋਟੇ ਕਸਬਿਆਂ ਵਿਚ ਇਕ ਬੰਦੂਕਬਾਰੀ ਦੀ ਵਹਿਸ਼ੀਅਤ ਦਾ ਸ਼ਿਕਾਰ ਹੋਏ 18 ਲੋਕਾਂ ਦੀ ਮੌਤ ਉਪਰ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਦਕਾ ਸਮੂਹ ਕੈਨੇਡੀਅਨਾਂ ਦੇ ਦਿਲਾਂ ਨੂੰ ਡੂੰਘੀ ਠੇਸ ਪੁੱਜੀ ਹੈ। ਕੈਨੇਡਾ ਭਰ ਦੇ ਲੋਕ ਪੀੜਤ ਪਰਿਵਾਰਾਂ ਦੀ ਪੀੜ ਮਹਿਸੂਸ ਕਰ ਰਹੇ ਹਨ ਅਤੇ ਸਾਰੇ ਕੈਨੇਡੀਅਨ ਉਨ੍ਹਾਂ ਦੇ ਨਾਲ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੁਖਾਂਤ ਵਿਚ ਬੱਚੇ ਆਪਣੇ ਮਾਪਿਆਂ ਤੋਂ ਵਿਹੂਣੇ ਹੋ ਗਏ, ਮਾਪਿਆਂ ਨੇ ਬੱਚੇ ਗੁਆ ਗਏ ਅਤੇ ਗੁਆਂਢੀਆਂ ਤੋਂ ਉਨ੍ਹਾਂ ਦੇ ਦੋਸਤ ਵਿੱਛੜ ਗਏ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਾਂਗੇ।
ਉਨ੍ਹਾਂ ਕਿਹਾ ਕਿ ਕੈਨੇਡਾ ਦੇ ਲੋਕ ਬੜੇ ਦਿਆਲੂ ਅਤੇ ਮਿਲਾਪੜੇ ਹਨ ਅਤੇ ਦੁੱਖ ਸੁਖ ਵਿਚ ਇਕ ਦੂਜੇ ਦੇ ਮਦਦਗਾਰ ਬਣਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਕਿਸੇ ਵੀ ਹਿੰਸਾ ਲਈ ਕੋਈ ਥਾਂ ਨਹੀਂ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com