ਟ੍ਰਾਇਡੈਂਟ ਗਰੁੱਪ ਨੇ ਵਿਖਾਇਆ ਰਾਹ, ਕਿਵੇਂ ਕਰਨੀ ਹੈ ਕੋਰੋਨਾ ਮਾਮਲੇ 'ਚ ਲੋਕਾਂ ਦੀ ਮਦਦ
ਲੁਧਿਆਣਾ, 28, 2020 : ਟ੍ਰਾਇਡੈਂਟ ਗਰੁੱਪ ਨੇ ਕੋਰੋਨਾਵਾਇਰਸ ਦੇ ਸੰਕਟ ਦੌਰਾਨ ਲੋਕਾਂ ਦੀ ਮਦਦ ਕਰਨ ਵਾਸਤੇ ਕਾਰੋਪਰੇਟ ਜਗਤ ਤੇ ਉਦਯੋਗਿਕ ਘਰਾਣਿਆਂ ਲਈ ਇਕ ਨਿਵੇਕਲਾ ਉਦਾਹਰਣ ਪੇਸ਼ ਕੀਤਾ ਹੈ ਤੇ ਦੱਸਿਆ ਹੈ ਕਿ ਲੋਕਾਂ ਅਤੇ ਸਰਕਾਰ ਦੀ ਮਦਦ ਕਿਸ ਤਰੀਕੇ ਕੀਤੀ ਜਾ ਸਕਦੀ ਹੈ।
ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਇਸ ਔਖੀ ਘੜੀ ਵਿਚ ਹੇਠ ਲਿਖੇ ਕਦਮ ਚੁੱਕੇ ਹਨ ਜਿਸ ਤੋਂ ਉਹਨਾਂ ਦੇ ਮੁਲਾਜ਼ਮਾਂ ਲਈ ਪਿਆਰ, ਸਤਿਕਾਰ ਤੇ ਉਹਨਾਂ ਪ੍ਰਤੀ ਹਮਦਰਦੀ ਦਾ ਪਤਾ ਚਲਦਾ ਹੈ :
1. 13000 ਵਰਕਰਾਂ ਨੂੰ ਨਿਸ਼ਚਿਤ ਮਿਤੀ ਤੋਂ 15 ਦਿਨ ਪਹਿਲਾਂ ਐਡਵਾਂਸ ਸੈਲਰੀ
2. ਪਿਛਲੇ ਕੁਝ ਦਿਨਾਂ ਤੋਂ ਜ਼ਰੂਰੀ ਵਸਤਾਂ ਦੀ ਸਪਲਾਈ ਵਿਚ ਲੱਗੀ ਟੀਮ/ਵਿਅਕਤੀਆਂ ਲਈ ਦੋ ਮਹੀਨੇ ਦੀ ਵਾਧੂ ਤਨਖਾਹ
3. ਇਹਨਾਂ ਔਖੇ ਸਮਿਆਂ ਵਿਚ ਨਿਭਾਈ ਵਿਸ਼ੇਸ਼ ਸੇਵਾ ਦਾ ਸਤਿਕਾਰ ਕਰਦਿਆਂ ਪਰਿਵਾਰ ਨਾਲ ਛੁੱਟੀਆਂ ਮਨਾਉਣ ਵਾਸਤੇ ਵਿਸ਼ੇਸ਼ ਪੇਡ ਲੀਵ।
4. ਪਲਾਂਟ ਦੇ ਅੰਦਰ ਰਹਿਣ ਵਾਲੇ ਸਾਰੇ ਮੁਲਾਜ਼ਮ ਤੇ ਪਰਿਵਾਰਾਂ ਲਈ ਮੁਫਤ ਭੋਜਨ ਤੇ ਸਹਾਇਤਾ।
5. ਨਿਰਮਾਣ ਸਥਾਨਾਂ ਨੇੜੇ ਸੀ ਐਸ ਆਰ ਪਹਿਲਕਦਮੀ
6 ਕੰਪਨੀ ਦੇ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਦੀ ਛੋਟ ਤੇ ਇਸ ਵਾਸਤੇ ਉਚ ਮਿਆਰ ਦੀਆਂ ਕੋਲੈਬੋਰੇਸ਼ਨਸ