← ਪਿਛੇ ਪਰਤੋ
ਰਜਨੀਸ਼ ਸਰੀਨ
- ਸ਼ਹਿਰਾਂ ਨੂੰ ਕੀਤਾ ਜਾ ਰਿਹਾ ਰੋਗਾਣੂ ਮੁਕਤ
ਨਵਾਂਸ਼ਹਿਰ, 22 ਮਾਰਚ 2020 - ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਦੇ ਨਿਰਦੇਸ਼ਾਂ ’ਤੇ ਅੱਜ ਨਗਰ ਕੌਂਸਲ ਨਵਾਂਸ਼ਹਿਰ ਨੇ ਨਵਾਂਸ਼ਹਿਰ ਨਗਰ ਕੌਂਸਲ ਇਲਾਕੇ ਨੂੰ ਰੋਗਾਣੂ ਮੁਕਤ ਕਰਨ ਲਈ ਕੀਟਾਣੂ ਨਾਸ਼ਕ ਤਰਲ ਦਾ ਛਿੜਕਾਅ ਕੀਤਾ। ਇਸੇ ਤਰ੍ਹਾਂ ਰਾਹੋਂ ਨਗਰ ਕੌਂਸਲ ਵੱਲੋਂ ਛਿੜਕਾਅ ਕਰਵਾਇਆ ਗਿਆ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ ਦੱਸਿਆ ਕਿ ਇਸ ਮੁਹਿੰਮ ’ਚ ਸਾਬਕਾ ਪ੍ਰਧਾਨ ਲਲਿਤ ਮੋਹਨ ਪਾਠਕ ਵੱਲੋਂ ਵੀ ਆਪਣੇ ਤਜਰਬੇ ਰਾਹੀਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਰੋਕਥਾਮ ਦੇ ਉਪਾਵਾਂ ਦੇ ਮੱਦੇਨਜ਼ਰ ਸ਼ਹਿਰ ਨੂੰ ਰੋਗਾਣੂ ਮੁਕਤ ਕਰਨ ਲਈ ਆਰੰਭੀ ਗਈ ਇਹ ਮੁਹਿੰਮ ਕਲ੍ਹ ਵੀ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਛੋਟੇ ਪੰਪ ਰਾਹੀਂ ਅਤੇ ਫ਼ਾਇਰ ਬਿ੍ਰਗੇਡ ਗੱਡੀ ਰਾਹੀ ਸ਼ਹਿਰ ਅਤੇ ਵਾਰਡਾਂ ਦੀਆਂ ਸੜ੍ਹਕਾਂ ’ਤੇ ਛਿੜਕਾਅ ਕੀਤਾ ਗਿਆ। ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਅਨੁਸਾਰ ਅਜਿਹਾ ਛਿੜਕਾਅ ਰਾਹੋਂ ਵਿੱਚ ਕੀਤਾ ਗਿਆ ਤਾਂ ਜੋ ਸਬ ਡਵੀਜ਼ਨ ਦੀਆਂ ਦੋਵੇਂ ਨਗਰ ਕੌਂਸਲਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਦੇ ਪਿੰਡਾਂ ’ਚ ਵੀ ਕੀਟਾਣੂ ਨਾਸ਼ਕ ਦਵਾਈ ਦੇ ਛਿੜਕਾਅ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ’ਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
Total Responses : 267