ਭਾਵਨਾ ਗੁਪਤਾ, ਗੈਸਟ ਰਿਪੋਰਟਰ
- ਜ਼ਿਲ੍ਹੇ ਵਿੱਚ ਕੋਵਿਡ ਪਾਜ਼ੀਟਿਵ ਕੇਸਾਂ ਦੀ ਗਿਣਤੀ ਹੋਈ 4133
- ਪਟਿਆਲਾ ਵਿਚ ਚਾਰ ਥਾਂਵਾ ਤੋਂ ਲੱਗੀ ਮਾਈਕਰੋ ਕੰਟੈਨਮੈਂਟ ਹਟਾਈ
ਪਟਿਆਲਾ, 18 ਅਗਸਤ 2020 - ਜ਼ਿਲ੍ਹੇ ਵਿਚ 201 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪ੍ਰਾਪਤ 1500 ਦੇ ਕਰੀਬ ਰਿਪੋਰਟਾਂ ਵਿਚੋ 201 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿਚੋ ਦੋ ਪਾਜ਼ੀਟਿਵ ਕੇਸਾਂ ਦੀ ਸੁਚਨਾ ਐਸ.ਏ.ਐਸ ਨਗਰ ਮੁਹਾਲੀ ਅਤੇ ਇੱਕ ਦੀ ਸੂਚਨਾ ਪੀ.ਜੀ.ਆਈ ਚੰਡੀਗੜ੍ਹ ਤੋਂ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿਚ ਪਾਜ਼ੀਟਿਵ ਕੇਸਾਂ ਦੀ ਗਿਣਤੀ 4133 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜ਼ਿਲ੍ਹੇ ਦੇ 159 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2681 ਹੋ ਗਈ ਹੈ। ਪਾਜ਼ੀਟਿਵ ਕੇਸਾਂ ਵਿੱਚੋਂ 87 ਪਾਜ਼ੀਟਿਵ ਕੇਸਾਂ ਦੀ ਮੌਤ ਹੋ ਚੁੱਕੀ ਹੈ, 2681 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1365 ਹੈ।
ਪਾਜ਼ੀਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 201 ਕੇਸਾਂ ਵਿਚੋ 115 ਪਟਿਆਲਾ ਸ਼ਹਿਰ, 10 ਰਾਜਪੁਰਾ, 10 ਨਾਭਾ, 35 ਸਮਾਣਾ, ਦੋ ਸਨੋਰ ਅਤੇ 29 ਵੱਖ ਵੱਖ ਪਿੰਡਾਂ ਤੋਂ ਹਨ। ਇਹਨਾਂ ਵਿਚੋਂ 47 ਪਾਜ਼ੀਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ , 153 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ, 01 ਬਾਹਰੀ ਰਾਜਾਂ ਤੋਂ ਆਉਣ ਨਾਲ ਸਬੰਧਤ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪਾਜ਼ੀਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਨਿਹਾਲ ਬਾਗ, ਗੁਰਬਖਸ਼ ਕਲੋਨੀ, ਰਤਨ ਨਗਰ, ਤੇਜ ਬਾਗ ਕਲੋਨੀ ਤੋਂ ਪੰਜ-ਪੰਜ, ਪੁਰਾਨਾ ਮੇਹਰ ਸਿੰਘ ਕਲੋਨੀ, ਅਰਬਨ ਅਸਟੇਟ ਫੇਜ ਦੋ ਤੋਂ ਚਾਰ- ਚਾਰ, ਘੁਮੰਣ ਨਗਰ,ਰਾਘੋਮਾਜਰਾ ਏਰੀਏ ਤੋਂ ਤਿੰਨ-ਤਿੰਨ, ਅਰਬਨ ਅਸਟੇਟ ਫੇਜ ਇੱਕ, ਐਸ.ਐਸ.ਟੀ ਨਗਰ, ਬਿਸ਼ਨ ਨਗਰ, ਗੁਰੂ ਨਾਨਕ ਨਗਰ, ਦਸ਼ਮੇਸ਼ ਨਗਰ, ਪ੍ਰਤਾਪ ਨਗਰ, ਰਣਜੀਤ ਨਗਰ, ਬਾਜਵਾ ਕਲੋਨੀ, ਗਾਂਧੀ ਨਗਰ, ਤੇਜ ਬਾਗ ਕਲੋਨੀ, ਰੋਜ ਐਵੀਨਿਉ ਤੋਂ ਦੋ-ਦੋ, ਸੁੰਦਰ ਨਗਰ, ਰਘਬੀਰ ਮਾਰਗ, ਖੋਸਲਾ ਸਟਰੀਟ, ਅਨੰਦ ਨਗਰ ਬੀ, ਬਾਬਾ ਜੀਵਨ ਸਿੰਘ ਕਲੋਨੀ, ਖਾਲਸਾ ਮੁੱਹਲਾ, ਪ੍ਰੇਮ ਕਲੋਨੀ, ਬੈਂਕ ਕਲੋਨੀ, ਸਰਹੰਦੀ ਬਜਾਰ, ਸਿਵਲ ਲਾਈਨ, ਜੋਗਿੰਦਰ ਨਗਰ, ਗਰੀਨ ਪਾਰਕ, ਚਿਨਾਰ ਬਾਗ ਕਲੋਨੀ, ਦਸ਼ਮੇਸ਼ ਰੋਡ, ਭਾਦਸਂੋ ਰੋਡ, ਡਾਕਟਰ ਕਲੋਨੀ, ਗੋਬਿੰਦ ਬਾਗ, ਬਸੰਤ ਵਿਹਾਰ, ਦੀਨ ਦਯਾਲ ਉਪਾਧਿਆਏ, ਜੋੜੀਆਂ ਭੱਠੀਆਂ, ਨਿਉ ਸ਼ਕਤੀ ਨਗਰ, ਗਰੀਨ ਪਾਰਕ, ਹਰਿੰਦਰ ਨਗਰ, ਨਿਉ ਆਫੀਸਰ ਕਲੋਨੀ, ਗੁਰਸ਼ਰਨ ਨਗਰ, ਭਾਰਤ ਨਗਰ, ਪੁਰਬੀਅਨ ਸਟਰੀਟ, ਨਿਉ ਲਾਲ ਬਾਗ, ਮਾਲਵਾ ਕਲੋਨੀ, ਤੇਜ ਕਲੋਨੀ, ਮਾਰਕਲ ਕਲੋਨੀ,ਮਹਿੰਦਰਾ ਕਲੋਨੀ, ਅਬਚਲ ਨਗਰ, ਦੀਪ ਨਗਰ, ਵਿਕਾਸ ਕਲੋਨੀ, ਪ੍ਰੇੁਮ ਨਗਰ, ਮਾਡਲ ਟਾਉਨ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਕੰਨੁਗੋ ਮੁੱਹਲਾ ਤੋਂ 11, ਪ੍ਰਤਾਪ ਕਲੋਨੀ ਤੋਂ ਸੱਤ, ਵੜੈਚ ਕਲੋਨੀ ਤੋਂ ਚਾਰ, ਧੋਬੀਆਂ ਮੁੱਹਲਾ ਤੋਂ ਤਿੰਨ, ਦਰਦੀ ਕਲੋਨੀ , ਅਮਾਮਗੜ ਮੁੱਹਲਾ, ਵਾਡਰ ਨੰਬਰ 17 ਤੋਂ ਦੋ-ਦੋ, ਵਾਰਡ ਨੰਬਰ 14, ਵਾਰਡ ਨੰਬਰ 16, ਗਰੀਨ ਟਾਉਨ, ਕਮਾਸਪੁਰੀ ਮੁੱਹਲਾ, ਪ੍ਰੀਤ ਨਗਰ, ਤਹਿਸੀਲ ਰੋਡ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਗਾਂਧੀ ਕਲੋਨੀ ਅਤੇ ਡਾਲੀਮਾ ਵਿਹਾਰ ਤੋਂ ਦੋ-ਦੋ, ਸਤਨਾਮ ਨਗਰ, ਮਹਿੰਦਰ ਗੰਜ, ਦਸ਼ਮੇਸ਼ ਨਗਰ, ਗੁਰੂ ਅਰਜਨ ਦੇਵ ਕਲੋਨੀ, ਨੇੜੇ ਸ਼ਨੀ ਦੇਵ ਮੰਦਰ, ਨੇੜੇ ਮਹਾਂਵੀਰ ਮੰਦਰ ਆਦਿ ਥਾਂਵਾ ਤੋਂ ਇੱਕ ਇੱਕ, ਨਾਭਾ ਤੋਂ ਬਸੰਤਪੁਰਾ ਤੋਂ ਪੰਜ, ਨਿਉ ਬਸਤੀ, ਪੁਰਾਨਾ ਹਾਥੀਕਾਨਾ, ਨਹਿਰੁ ਕਲੋਨੀ, ਬਾਂਸਾ ਵਾਲੀ ਗੱਲੀ ਆਦਿ ਥਾਂਵਾ ਤੋਂ ਇੱਕ-ਇੱਕ, ਸਨੋਰ ਤੋਂ ਦੋ ਅਤੇ 29 ਵੱਖ ਵੱਖ ਪਿੰਡਾਂ ਤੋਂ ਕੋਵਿਡ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਹਨਾਂ ਇੱਕ ਗਰਭਵਤੀ ਮਾਂ, ਤਿੰਨ ਪੁਲਿਸ ਕਰਮੀ ਅਤੇ ਪੰਜ ਸਿਹਤ ਕਰਮੀ ਵੀ ਸ਼ਾਮਲ ਹਨ। ਪਾਜ਼ੀਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਸਿਵਲ ਸਰਜਨ ਡਾ.ਮਲਹੋਤਰਾ ਨੇ ਦੱਸਿਆ ਕਿ ਬਲਾਕ ਕੋਲੀ ਦੇ ਪਿੰਡ ਜਾਹਲਾ ਵਿਚੋਂ ਜ਼ਿਆਦਾ ਪਾਜ਼ੀਟਿਵ ਕੇਸ ਸਾਹਮਣੇ ਆਉਣ ਤੇਂ ਉੱਥੇ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਪਟਿਆਲਾ ਦੇ ਚਾਰ ਥਾਂਵਾ ਘੇਰ ਸੋਢੀਆਂ ਦੀਆਂ ਦੋ, ਡੂਮਾ ਵਾਲੀ ਗੱਲੀ ਅਤੇ ਸੁਦਨ ਸਟਰੀਟ ਵਿੱਚ ਲਗਾਈਆਂ ਮਾਈਕਰੋ ਕੰਟੈਨਮੈਂਟ ਦਾ ਸਮਾਂ ਪੁਰਾ ਹੋਣ ਅਤੇ ਇਹਨਾਂ ਏਰੀਏ ਵਿਚੋ ਨਵਾਂ ਕੇਸ ਸਾਹਮਣੇ ਨਾ ਆਉਣ ਤੇਂ ਇਹਨਾਂ ਥਾਂਵਾ ਤੇਂ ਲੱਗੀ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ ਗਈ ਹੈ। ਉਹਨਾਂ ਜ਼ਿਲ੍ਹੇ ਦੇ ਕਾਨਖਾਨਿਆਂ , ਫੈਕਟਰੀਆ, ਬੈਂਕ ਜਾਂ ਅਜਿਹੀਆਂ ਥਾਂਵਾ ਜਿਥੇ ਹੈ ਕਾਫੀ ਮਾਤਰਾ ਵਿਚ ਮੁਲਾਜ਼ਮ ਕੰਮ ਕਰਦੇ ਹਨ ਜਾਂ ਜਿਆਦਾ ਪਬਲਿਕ ਡੀਲਿੰਗ ਦਾ ਕੰਮ ਹੈ, ਦੇ ਇੰਚਾਰਜਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਰਮਚਾਰੀਆਂ ਤੇਂ ਸਖਤ ਨਿਗਰਾਨੀ ਰੱਖਣ ਅਤੇ ਬੁਖਾਰ ਪੀੜਤ ਵਿਅਕਤੀ ਨੂੰ ਕੰਮ ਤੇ ਨਾ ਬੁਲਾ ਕੇੇ ਉਸ ਦੀ ਕੋਵਿਡ ਜਾਂਚ ਕਰਵਾਈ ਜਾਵੇ ਅਤੇ ਇਸ ਤੋਂ ਇਲਾਵਾ ਕੰਮ ਕਰਦੇ ਕਰਮਚਾਰੀਆਂ ਦੀ ਰੈਨਡਮ ਜਾਂਚ ਵੀ ਕਰਵਾਈ ਜਾਵੇ।
ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲ੍ਹੇ ਵਿੱਚ ਚਾਰ ਹੋਰ ਕੋਵਿਡ ਪਾਜ਼ੀਟਿਵ ਮਰੀਜਾਂ ਦੀ ਮੌਤ ਹੋ ਗਈ ਹੈ। ਜਿਹਨਾਂ ਵਿੱਚ ਪਹਿਲਾ ਪਟਿਆਲਾ ਦੇ ਵੜੈਚ ਕਲੋਨੀ ਦੀ ਰਹਿਣ ਵਾਲੀ 59 ਸਾਲਾ ਔਰਤ ਜੋ ਕਿ ਬੀ.ਪੀ.ਅਤੇ ਦਿਲ ਦੀਆਂ ਬਿਮਾਰੀਆਂ ਦੀ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਸੀ, ਦੁਸਰਾ ਨਾਭਾ ਦੇ ਪਿੰਡ ਕਿੱਡੂਪੁਰੀ ਦਾ ਰਹਿਣ ਵਾਲਾ 65 ਸਾਲਾ ਬਜੁਰਗ ਜੋ ਕਿ ਜਿਆਦਾ ਖੂਨ ਦੀ ਕਮੀ ਨਾਲ ਪੀੜਤ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਤੀਸਰਾ ਪਟਿਆਲਾ ਦੇ ਸਰਹੰਦੀ ਬਜਾਰ ਦੀ ਰਹਿਣ ਵਾਲੀ 41 ਸਾਲਾ ਅੋਰਤ ਜੋ ਕਿ ਬਹੁਤ ਜਿਆਦਾ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈ ਸੀ, ਚੌਥਾ ਸਨੌਰ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋ ਕਿ ਬੁਖਾਰ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ।ਇਹਨਾਂ ਸਾਰਿਆਂ ਦੀ ਇਲਾਜ ਦੌਰਾਣ ਹਸਪਤਾਲ ਵਿਚ ਮੌਤ ਹੋ ਗਈ ਹੈ ਜਿਸ ਨਾਲ ਜ਼ਿਲ੍ਹੇ ਵਿੱਚ ਕੋਵਿਡ ਪਾਜ਼ੀਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ ਹੁਣ 87 ਹੋ ਗਈ ਹੈ।
ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1372 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 62458 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋਂ ਜ਼ਿਲ੍ਹਾ ਪਟਿਆਲਾ ਦੇ 4133 ਕੋਵਿਡ ਪਾਜ਼ੀਟਿਵ , 56620 ਨੈਗਟਿਵ ਅਤੇ ਲਗਭਗ 1690 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।