ਪਟਿਆਲਾ 'ਚ ਕੋਰੋਨਾ ਦਾ ਇੱਕ ਹੋਰ ਕੇਸ ਵਧਿਆ, ਕੇਸਾਂ ਦੀ ਗਿਣਤੀ 3 ਤੱਕ ਪਹੁੰਚੀ
ਜੀ ਐਸ ਪੰਨੂ
ਪਟਿਆਲਾ,14 ਅਪ੍ਰੈਲ, 2020 : ਪਟਿਆਲਾ ਸ਼ਹਿਰ 'ਚ ਇਕ ਕੋਰੋਨਾ ਮਰੀਜ਼ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 52 ਸਾਲ ਦੇ ਇਕ ਮਰੀਜ਼ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਰਿਪੋਰਟ ਰਾਤ 9 ਵਜੇ ਤੋਂ ਬਾਅਦ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਸੋ ਇਸ ਉਪਰੰਤ ਹਰਕਤ ਵਿਚ ਆਉਂਦਿਆਂ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਮਰੀਜ਼ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਚ ਦਾਖਲ ਕਰ ਦਿੱਤਾ ਹੈ ਉਥੇ ਹੀ ਪਰਿਵਾਰਕ ਮੈਂਬਰਾਂ ਨੂੰ ਘਰ ਵਿੱਚ ਹੀ ਕੁਆਰਨਟਾਈਨ ਕੀਤਾ ਗਿਆ ਹੈ ਜਿਨ੍ਹਾਂ ਦੇ ਇਹਤਿਆਦ ਵਜੋਂ ਸੈਂਪਲ ਲੈ ਲਏ ਗਏ ਹਨ। ਪੀੜਤ ਮਰੀਜ਼ ਦੇ ਘਰ ਵਿਚ ਉਸ ਦੀ ਪਤਨੀ ਤੋਂ ਇਲਾਵਾ 2 ਬੱਚੇ ਵੀ ਹਨ। ਉਨ੍ਹਾਂ ਦੱਸਿਆ ਕਿ ਵੱਡੀ ਗੱਲ ਇਹ ਹੈ ਕਿ ਇਸ ਮਰੀਜ਼ ਦੀ ਕੋਈ ਵਿਦੇਸ਼ੀ ਯਾਤਰਾ ਦਾ ਇਤਿਹਾਸ ਨਹੀਂ ਹੈ ਅਤੇ ਇਹ ਮਰੀਜ਼ ਸੈਫਾਵਾਦੀ ਗੇਟ ਦਾ ਰਹਿਣ ਵਾਲਾ ਹੈ। ਇਹ ਪਟਿਆਲਾ ਸ਼ਹਿਰ ਦੇ ਸੈਂਟਰ ਦਾ ਇਲਾਕਾ ਹੈ ਅਤੇ ਸ਼ਹਿਰ ਦਾ ਸੰਘਣੀ ਆਬਾਦੀ ਦਾ ਇਲਾਕਾ ਹੈ।ਇਹ ਵੀ ਦੱਸਣਯੋਗ ਹੈ ਕਿ ਇਕ ਅਜ ਹੀ ਪਹਿਲਾਂ ਮਰੀਜ਼ ਠੀਕ ਹੋ ਕੇ ਘਰ ਗਿਆ ਹੈ।