ਜੀ ਐੱਸ ਪੰਨੂ
ਪਟਿਆਲਾ, 15 ਅਪ੍ਰੈਲ 2020 - ਬੀਤੀ ਮੰਗਲਵਾਰ ਰਾਤ ਪਟਿਆਲਾ ਸ਼ਹਿਰ ਦੇ ਸਫ਼ਾਬਾਦੀ ਗੇਟ ਇਲਾਕੇ ਚੋਂ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ।
ਰਿਪੋਰਟ ਆਉਣ ਉਪਰੰਤ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਖੁਦ ਮੌਕੇ ਉੱਤੇ ਪੁਹੰਚੇ ਕੇ ਤਿੰਨਾਂ ਪਾਜੀਟਿਵ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ। ਇਸ ਮੌਕੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਤੇ ਐਸ.ਡੀ.ਐਮ ਪਟਿਆਲਾ ਸ. ਚਰਨਜੀਤ ਸਿੰਘ, ਡਾ. ਕਾਂਸਲ, ਡਾ. ਸੁਮੀਤ ਸਿੰਘ ਵੀ ਮੌਜੂਦ ਸਨ।
ਪਟਿਆਲਾ 'ਚ ਤਿੰਨ ਹੋਰ ਪਾਜ਼ੀਟਿਵ ਮੀਜ਼ ਆਉਂਣ ਤੋਂ ਬਾਅਦ ਸਫ਼ਾਬਾਦੀ ਗੇਟ ਇਲਾਕਾ ਇਹਤਿਆਤ ਵਜੋਂ ਸੀਲ ਕਰ ਦਿੱਤਾ ਗਿਆ ਹੈ। ਹੁਣ ਪਟਿਆਲਾ ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ।