ਜੀ ਐਸ ਪੰਨੂ
ਪਟਿਆਲਾ, 14 ਅਪ੍ਰੈਲ 2020 - ਕੋਰੋਨਾ ਨੂੰ ਮਾਤ ਦੇਣ ਵਾਲੇ ਜਿਲ੍ਹੇ ਦੇ ਪਹਿਲੇ ਕੋਡਿਵ ਪਾਜ਼ੀਟਿਵ ਦੇਸੀ ਮਹਿਮਾਨਮਦਾਰੀ ਦੇ ਨੌਜਵਾਨ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੈਸ਼ਨ ਵਾਰਡ ਵਿੱਚੋ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਦੇਸੀ ਮਹਿਮਾਨਦਾਰੀ ਦਾ 31 ਸਾਲਾ ਨੌਜਵਾਨ ਜੋ ਕਿ ਦੁਬਈ ਦੀ ਵਿਦੇਸ਼ ਯਾਤਰਾ ਤੋਂ ਵਾਪਸ ਆਉਣ ਤੇਂ 30 ਮਾਰਚ ਨੂੰ ਖਾਂਸੀ , ਬੁਖਾਰ, ਆਦਿ ਦੇ ਲ਼ੱਛਣ ਹੋਣ ਤੇਂ ਰਾਜਿੰਦਰਾ ਹਸਪਤਾਲ ਵਿਚ ਕੋਵਿਡ ਪਾਜ਼ੀਟਿਵ ਆਇਆ ਸੀ, ਦੇ ਆਈ.ਸੀ.ਐਮ.ਆਰ.ਗਾਈਡਲਾਈਨਜ ਅਨੁਸਾਰ ਚੌਦਾਂ ਦਿਨਾਂ ਬਾਅਦ ਦੋਨੋ ਕੋਵਿਡ ਟੈਸਟ ਨੈਗਟਿਵ ਆਉਣ ਤੇਂ ਉਸ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋ ਸ਼ਾਮ 5.30 ਵਜੇ ਛੁੱਟੀ ਕਰਕੇ ਸਰਕਾਰੀ ਐਂਬੂਲੈਂਸ ਰਾਹੀ ਉਸ ਦੇ ਆਪਣੇ ਘਰ ਭੇਜ ਦਿੱਤਾ ਗਿਆ ਹੈ ਅਤੇ ਅੱਗਲੇ ਚੌਦਾ ਦਿਨ ਘਰ ਵਿੱਚ ਵੀ ਕੁਆਰਨਟੀਨ ਰਹਿਣ ਲਈ ਕਿਹਾ ਗਿਆ ਹੈ।
ਛੁੱਟੀ ਹੋਣ ਵੇਲੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ,ਕਮਿਸ਼ਨਰ ਨਗਰ ਨਿਗਮ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਹਰਜਿੰਦਰ ਸਿੰਘ,ਮੈਡੀਕਲ ਸੁਪਰਡੈਂਟ ਡਾ.ਪਾਰਸ ਪਾਂਡਵ, ਨੋਡਲ ਅਫਸਰ ਡਾ. ਸੁਮੀਤ ਸਿੰਘ,ਡਾ. ਯੁਵਰਾਜ ਨਾਰੰਗ, ਡਾ. ਰਮਿੰਦਰਪਾਲ ਸਿੰਘ ਸੀਬੀਆ, ਡਾ. ਸਚਿਨ ਕੋਸ਼ਲ, ਸਮੂਹ ਡਾਕਟਰ, ਸਟਾਫ ਨਰਸ ਅਤੇ ਪੈਰਾ ਮੈਡੀਕਲ ਸਟਾਫ ਵੱਲੋ ਨੌਜਵਾਨ ਦਾ ਕੋਰੋਨਾ ਵਾਰਡ ਵਿਚੋ ਬਾਹਰ ਆਉਂਣ ਤੇਂ ਸਵਾਗਤ ਕੀਤਾ ਅਤੇ ਉਸ ਦੀ ਸਿਹਤਮੰਦ ਰਹਿਣ ਦੀ ਕਾਮਨਾ ਕੀਤੀ। ਡਿਪਟੀ ਕਮਿਸ਼ਨਰ ਅਤੇ ਮੌਜੂਦ ਸਾਰੇ ਅਧਿਕਾਰੀਆ ਵੱਲੋਂ ਮਰੀਜ ਦਾ ਇਲਾਜ ਅਤੇ ਚੰਗੀ ਦੇਖਭਾਲ ਕਰਨ ਤੇ ਸਮੁੱਚੀ ਡਾਕਟਰੀ ਅਤੇ ਪੈਰਾ ਮੈਡੀਕਲ ਟੀਮ ਦਾ ਤਾੜੀਆਂ ਵਜਾ ਕੇ ਹੌਂਸਲਾ ਅਫਜਾਈ ਕੀਤੀ।
ਨੌਜਵਾਨ ਵੱਲੋ ਵੀ ਛੁੱਟੀ ਮਿਲਣ ਅਤੇ ਉਸ ਨੂੰ ਸਿਹਤਯਾਬ ਕਰਨ ਤੇਂ ਉਸ ਨੇਂ ਸਮੂਹ ਡਾਕਟਰੀ ਅਤੇ ਪੈਰਾਮੈਡੀਕਲ ਅਮਲੇ ਦਾ ਧੰਨਵਾਦ ਕੀਤਾ।ਉਸ ਨੇ ਕਿਹਾ ਕਿ ਬਿਮਾਰੀ ਤੋਂ ਡਰਨ ਦੀ ਲੋੜ ਨਹੀ ਬਲਕਿ ਬਿਮਾਰੀ ਦਾ ਟਾਕਰਾ ਕਰਨ ਲਈ ਦਵਾਈਆਂ ਦੇ ਨਾਲ ਨਾਲ ਹੌਂਸਲਾ ਅਤੇ ਆਤਮਿਕ ਸ਼ਕਤੀ ਨੂੰ ਮਜਬੂਤ ਰੱਖਣ ਦੀ ਜਰੂਰਤ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਸਿਵਲ ਲਾਈਨ ਏਰੀਏ ਦਾ ਜਿਲ੍ਹੇ ਦਾ ਦੂਜਾ ਪਾਜ਼ੀਟਿਵ ਕੇਸ ਜੋ ਕਿ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਹੈ, ਵੀ ਠੀਕ ਠਾਕ ਹੈ ਅਤੇ ਸਿਹਤ ਯਾਬੀ ਵੱਲ ਹੈ।ਉਹਨਾਂ ਇਹ ਵੀ ਦੱਸਿਆਂ ਕਿ ਸਰਕਾਰ ਵੱਲੋ ਪ੍ਰਾਪਤ ਨਵੀਂਆ ਹਦਾਇਤਾਂ ਅਨੁਸਾਰ ਸੇਨੇਟਾਈ ਜੇਸ਼ਨ ਚੈਂਬਰ ਜਾਂ ਟੱਨਲ ਬਣਾਉਣ ਦਾ ਕੋਈ ਫਾਇਦਾ ਨਹੀ, ਕਿਓਂਕਿ ਇਸ ਨਾਲ ਲੋਕਾਂ ਵਿਚ ਇਹ ਭ੍ਰਮ ਪੈਦਾ ਹੋ ਸਕਦਾ ਹੈ ਕਿ ਇਸ ਵਿਚੋ ਗੁਜਰ ਕੇ ਵਾਇਰਸ ਖਤਮ ਹੋ ਜਾਵੇਗਾ ਅਤੇ ਹੋ ਸਕਦਾ ਹੈ ਕਿ ਲੋਕ ਬੁਨਿਆਦੀ ਬਚਾਅ ਦੇ ਤਰੀਕੇ ਜਿਵੇਂ ਕਿ ਮਾਸਕ ਦੀ ਵਰਤੋਂ, ਹੱਥ ਧੋਣ ਵਿਚ ਢਿੱਲ ਕਰ ਜਾਣ ਨਾਲ ਹੀ ਵਰਤਿਆ ਜਾਣ ਵਾਲਾ ਡਿਸਇਨਫੈਕਟੈਂਟ ਕੈਮੀਕਲ ਅੱਖਾਂ ਅਤੇ ਸ਼ਰੀਰ ਦੇ ਕੋਮਲ ਅੰਗਾ ਲਈ ਨੁਕਸਾਨਦਾਈ ਹੋ ਸਕਦਾ ਹੈ।
ਜਿਲ੍ਹੇ ਵਿਚ ਕੋਵਿਡ ਦੇ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਹੁਣ ਤੱਕ ਕੋਰੋਨਾ ਜਾਂਚ ਲਈ ਲਏ ਜਿਲੇ ਦੇ 137 ਸੈਂਪਲਾ ਵਿਚੋ ਦੋ ਪੋਜੀਟਿਵ ਅਤੇ 132 ਸੈਂਪਲਾ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ ਅਤੇ 03 ਦੀ ਰਿਪੋਰਟ ਆਉਣੀ ਬਾਕੀ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿਚੋ ਇੱਕ ਮਰੀਜ ਅੱਜ ਠੀਕ ਹੋ ਕੇ ਆਪਣੇ ਘਰ ਚਲਾ ਗਿਆ ਹੈ।