ਜੀ ਐਸ ਪੰਨੂ
ਪਟਿਆਲਾ, 13 ਮਈ 2020 - ਪਟਿਆਲਾ ਤੋਂ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ 101 ਸੈਂਪਲਾ ਵਿਚੋ ਪ੍ਰਾਪਤ 91 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ।ਬਾਕੀ ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ ਸਿਵਲ ਸਰਜਨ ਦਸਦਿਆਂ ਕਿਹਾ ਕਿ ਬਲਾਕ ਭੁਨਰਹੇੜੀ ਦੇ ਪਿੰਡ ਰੁੜਕੀ ਬੁੱਧ ਸਿੰਘ ਵਾਲਾ ਦਾ 52 ਸਾਲਾ ਕੋਵਿਡ ਪੋਜਟਿਵ ਪੁਲਿਸ ਮੁਲਾਜਮ ਦੇ ਨੇੜੇ ਦੇ ਸੰਪਰਕ ਵਿਚ ਆਏ ਸਾਰੇ ਵਿਅਕਤੀਆਂ ਦੇ ਸੈਂਪਲਾ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ ਇਸੇ ਤਰਾਂ ਰਾਜਪੁਰਾ ਤੋਂ ਵੀ ਪੋਜਟਿਵ ਆਈ 52 ਸਾਲਾ ਅੋਰਤ ਦੇ ਨੇੜੇ ਦੇ ਸੰਪਰਕ ਵਿਚ ਆਏ ਚਾਰ ਵਿਅਕਤੀਆਂ ਦੇ ਸੈਂਪਲਾ ਦੀ ਰਿਪੋਰਟ ਵੀ ਕੋਵਿਡ ਨੈਗੇਟਿਵ ਪਾਈ ਗਈ ਹੈ।
ਉਹਨਾਂ ਕਿਹਾ ਕਿ ਅੱਜ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੱਤ ਹੋਰ ਮਰੀਜ ਜਿਹਨਾਂ ਵਿਚੋ ਪੰਜ ਰਾਜਪੁਰਾ ਦੇ ਸੀ.ਐਚ ਮਾਡਲ ਸਕੂਲ ਦੇ ਨੇੜੇ ਰਹਿਣ ਵਾਲੇ ਇਕੋ ਪਰਿਵਾਰ ਦੇ ਅਤੇ 2 ਪਟਿਆਲਾ ਦੇ ਆਨੰਦ ਨਗਰ ਬੀ ਦੇ ਰਹਿਣ ਵਾਲੇ ਹਨ, ਦੀਆਂ ਕੋਰੋਨਾ ਜਾਂਚ ਸਬੰਧੀ ਦੋਨੋ ਰਿਪੋਰਟਾ ਕੋਵਿਡ ਨੈਗੇਟਿਵ ਆ ਗਈਆਂ ਹਨ ਅਤੇ ਕੋਵਿਡ ਤੋਂ ਠੀਕ ਹੋ ਚੁੱਕੇ ਹਨ,ਉਸ ਨੂੰ ਅੱਜ ਹੀ ਰਜਿੰਦਰਾ ਹਸਪਤਾਲ ਵਿਚੋ ਛੁੱਟੀ ਦੇ ਦਿੱਤੀ ਜਾਵੇਗੀ। ਡਾ. ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿਨੀ ਉਹਨਾਂ ਕਿਹਾ ਪਟਿਆਲਾ ਦੇ ਸਫਾਬਾਦੀ ਗੇਟ ਅਤੇ ਬੁੱਕ ਮਾਰਕਿਟ ਜਿਥੇੇ ਕਿ ਕੰਟੇਨਮੈਂਟ ਜੋਨ ਨੂੰ ਲਾਗੂ ਹੋਏ 28 ਦਿਨ ਬੀਤ ਚੁੱਕੇ ਹਨ ਉੱਥੇ ਪੁਲਿਸ ਦੀ ਨਾਕਾਬੰਦੀ ਹਟਾਈ ਜਾ ਰਹੀ ਹੈ।
ਉਹਨਾਂ ਦੱਸਿਆਂ ਕਿ ਗੁਰੂਦੁਆਰਾ ਦੁਖ ਨਿਵਾਰਣ ਸਾਹਿਬ ਦੇ ਬੇਬੇ ਨਾਨਕੀ ਸਰਾਂ ਵਿਚ ਠਹਿਰੇ ਨੰਦੇੜ ਸਾਹਿਬ ਤੋਂ ਆਏ 77 ਦੇ ਕਰੀਬ ਸ਼ਰਧਾਲ਼ੂ ਅਤੇ ਬੱਸਾਂ ਦਾ ਸਟਾਫ ਜਿਹਨਾਂ ਦਾ ਕੋਵਿਡ ਜਾਂਚ ਨੈਗੇਟਿਵ ਆਈ ਸੀ, ਨੂੰ ਉਹਨਾਂ ਦਾ 14 ਦਿਨਾਂ ਦਾ ਏਕਾਂਤਵਾਸ ਦਾ ਸਮਾਂ ਪੂਰਾ ਹੋਣ ਤੇਂ ਉਹਨਾਂ ਦੇ ਘਰਾਂ ਵਿਚ ਭੇਜ ਦਿਤਾ ਗਿਆ ਹੈ।ਉਹਨਾਂ ਦੀ ਘਰ ਵਾਪਸੀ ਮੋਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਸਾਰੇ ਸ਼ਰਧਾਲੂਆਂ ਅਤੇ ਬੱਸ ਸਟਾਫ ਦੀ ਸਕਰੀਨਿੰਗ ਕੀਤੀ ਗਈ ਜੋ ਕਿ ਸਾਰੇ ਹੀ ਠੀਕ ਸਨ ਅਤੇ ਉਹਨਾਂ ਨੂੰ ਅੱਗਲੇ ਸੱਤ ਦਿਨਾਂ ਲਈ ਘਰ ਵਿਚ ਹੀ ਏਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ।ਕਿਸੇ ਕਿਸਮ ਦੇ ਫੱਲੁ ਟਾਈਪ ਲੱਛਣ ਹੋਣ ਤੇਂ ਤੁਰੰਤ ਨੇੜੇ ਦੀ ਸਿਹਤ ਸੰਸਥਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ।
ਉਹਨਾਂ ਦੱਸਿਆਂ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 92 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਜਿਆਦਾਤਰ ਬਾਹਰੋਂ ਆ ਰਹੇੇ ਯਾਤਰੀਆਂ/ਲੇਬਰ,ਫਲੂ ਕਾਰਨਰਾ ਤੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਉੁਹਨਾਂ ਦੱਸਿਆਂ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ।
ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1952 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 103 ਕੋਵਿਡ ਪੋਜਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 1748 ਨੈਗਟਿਵ ਅਤੇ 101 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 25 ਕੇਸ ਠੀਕ ਹੋ ਚੁੱਕੇ ਹਨ।ਉਹਨਾਂ ਦੱਸਿਆਂ ਕਿ ਜਿਲੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 76 ਹੈ ।