ਪਾਜ਼ਿਟਿਵ ਵਿਅਕਤੀ ਦੇ ਆਲੇ ਦੁਆਲੇ ਦੇ ਘਰ ਵਾਲਿਆਂ ਨੂੰ ਵੀ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ
ਪਟਿਆਲਾ 16 ਅਪ੍ਰੈਲ 2020 : ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਤੀਜੇ ਪਾਜ਼ਿਟਿਵ ਵਿਅਕਤੀ ਦੇ ਆਲੇ ਦੁਆਲੇ ਦੇ ਘਰ ਵਾਲਿਆਂ ਨੂੰ ਵੀ ਅਗਲੇ 14 ਦਿਨਾਂ ਲਈ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ।ਉਹਨਾਂ ਦੱਸਿਆ ਕਿ ਪਾਜ਼ਿਟਿਵ ਕੇਸ ਦੇ ਘਰ ਅਤੇ ਆਲੇ ਦੁਆਲੇ ਦੇ ਘਰਾਂ ਵਿੱਚ ਸੋਡੀਅਮ ਹੀਈਪੋਕਲੋਰਾਈਡ ਦਾ ਸਪਰੇਅ ਕਰਵਾਇਆ ਗਿਆ ਅਤੇ ਏਰੀਏ ਨੂੰ ਆਵਾਜਈ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਮਰੀਜ਼ ਦੇ ਨੇੜਲੇ ਅਤੇ ਦੂਰ ਦੇ ਸੰਪਰਕ ਜਾਣਨ ਲਈ ਮਰੀਜ਼ ਨਾਲ ਤਾਲਮੇਲ ਕਰਨ ਤੇ ਪਤਾ ਲੱਗਾ ਕਿ ਉਸ ਵੱਲੋਂ ਕੁੱਝ ਦਿਨ ਪਹਿਲਾਂ ਛੋਟੀ ਅਰਾਈ ਮਾਜਰਾ, ਗੋਪਾਲ ਨਗਰ ਆਦਿ ਵਿਖੇ ਲੋਕਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਹੈ।ਜਿਸ ਤਹਿਤ ਉਹਨਾਂ ਸੀਨੀਅਰ ਮੈਡੀਕਲ ਅਫਸਰ ਕੌਲੀ, ਤ੍ਰਿਪੜੀ ਅਤੇ ਮਾਡਲ ਟਾਊਨ ਦੀ ਅਗਵਾਈ ਵਿੱਚ ਟੀਮਾਂ ਦਾ ਨਿਰਮਾਣ ਕਰਕੇ ਛੋਟੀ ਅਰਾਈ ਮਾਜਰਾ, ਗੋਪਾਲ ਨਗਰ, ਕੈਲਾਸ਼ ਨਗਰ, ਢੇਹਾ ਬਸਤੀ ਦੇ ਕਰੀਬ 800 ਘਰਾਂ ਦਾ ਸਰਵੇ ਕਰਵਾਇਆ ਗਿਆ ਜਿੰਨ੍ਹਾਂ ਵਿੱਚੋਂ 97 ਘਰਾਂ ਦੇ 479 ਮੈਂਬਰਾਂ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।ਇਸ ਤੋਂ ਇਲਾਵਾ ਪੌਜਟਿਵ ਵਿਅਕਤੀ ਦੇ ਨੇੜ੍ਹੇ ਦੇ ਸੰਪਰਕ ਵਿੱਚ ਆਏ 4 ਵਿਅਕਤੀਆਂ ਜਿਹਨਾਂ ਦਾ ਰਾਸ਼ਨ ਦੀ ਵੰਡ ਸਮੇਂ ਪੌਜਟਿਵ ਵਿਅਕਤੀ ਨਾਲ ਜਿਆਦਾ ਮਿਲਣਾ ਜੁਲਣਾ ਸੀ, ਨੂੰ ਅਤੇ ਸਰਵੇ ਦੋਰਾਣ ਤਿੰਨ ਹੋਰ ਵਿਅਕਤੀਆਂ ਨੂੰ ਫੱਲੂ ਦੇ ਲੱਛਣ ਹੋਣ ਤੇਂ ਕਰੋਨਾ ਜਾਂਚ ਸਬੰਧੀ ਸੈਂਪਲ ਲਏੇ ਗਏ ਅਤੇ ਇੱਕ ਨੇੜੇ ਦੇ ਸੰਪਰਕ ਵਿੱਚ ਆਏ ਵਿਅਕਤੀ ਵੱਲੋਂ ਖੁਦ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋ ਕੇ ਆਪਣਾ ਸੈਂਪਲ ਦਿੱਤਾ ਗਿਆ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਸਰਵੇ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਅਤੇ ਖਾਂਸੀ, ਜੁਕਾਮ , ਬੁਖਾਰ ਹੋਣ ਤੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।