← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 9 ਅਪ੍ਰੈਲ 2020 - ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਜਿੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਚੌਵੀ ਘੰਟੇ ਡਿਊਟੀ ਦੇ ਕੇ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਜਾ ਰਿਹਾ ਹੈ ਉਥੇ ਹੀ ਬਿਮਾਰੀ ਤੋਂ ਬਚਾਅ ਸਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਇਸੇਤਰ੍ਹਾਂ ਸਮੇਂ-ਸਮੇਂ 'ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਦੀ ਸਿਹਤ ਜਾਂਚ ਲਈ ਪੁਲਿਸ ਲਾਈਨ ਵਿਖੇ ਡਾਕਟਰਾਂ ਸਿਹਤ ਜਾਂਚ ਸਮੇਤ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਵੀ ਜਾਗਰੂਕ ਕਰਦੇ ਹਨ ਸੋ ਜ਼ਿਲ੍ਹੇ ਦੇ ਮੁੱਖ ਦਫ਼ਤਰ ਵਿਖੇ ਰੋਜ਼ਾਨਾ ਹੀ ਵੱਡੀ ਗਿਣਤੀ ਮੁਲਾਜ਼ਮਾਂ ਦਾ ਆਉਣਾ-ਜਾਣਾ ਰਹਿੰਦਾ ਹੈ ਜਿਸ ਲਈ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆ ਮੁੱਖ ਦਫ਼ਤਰ ਬਾਹਰ ਹੱਥ ਧੋਣ ਦੀ ਮਸ਼ੀਨ ਲਗਾਈ ਗਈ ਹੈ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਪਣੇ ਹੱਥਾਂ ਦੀ ਵਾਰ-ਵਾਰ ਸਫ਼ਾਈ ਜਰੂਰੀ ਹੈ ਅਤੇ ਨਾਲ ਹੀ ਸਮਾਜਿਕ ਦੂਰੀ ਵੀ ਬਣਾਕੇ ਰੱਖਣੀ ਹੈ। ਇਸ ਲਈ ਪੁਲਿਸ ਵਿਭਾਗ ਦੇ ਅਫ਼ਸਰਾਂ ਵੱਲੋਂ ਆਪ ਹੀ ਇਸ ਮਸ਼ੀਨ ਨੂੰ ਡਿਜ਼ਾਈਨ ਕੀਤਾ ਗਿਆ ਹੈ ਇਸੇ ਲਈ ਐਸ.ਐਸ.ਪੀ ਦੇ ਮੁੱਖ. ਦਫ਼ਤਰ ਬਾਹਰ ਹੱਥ ਧੋਣ ਲਈ ਹੀ ਨਵੀਂ ਮਸ਼ੀਨ ਲਗਾਈ ਗਈ ਹੈ ਤਾਂ ਕਿ ਵਾਰ-ਵਾਰ ਟੂਟੀ ਜਾ ਸਾਬਣ ਨੂੰ ਹੱਥ ਨਾ ਲਗਾਉਣਾ ਪਵੇ। ਇਸ ਮਸ਼ੀਨ ਨੂੰ ਪੈਰਾਂ ਨਾਲ ਚਲਾਇਆ ਜਾਂਦਾ ਹੈ ਜਿਸ ਕਾਰਨ ਟੂਟੀ ਨੂੰ ਹੱਥ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਸਾਬਣ ਲਈ ਵੀ ਪੈਰ ਨਾਲ ਹੀ ਲੀਵਰ ਦਬਾਕੇ ਸਾਬਣ ਕੱਢਿਆ ਜਾ ਸਕਦਾ ਹੈ। ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਮਸ਼ੀਨ ਮੁਲਾਜ਼ਮਾਂ ਨੂੰ ਵਾਰ-ਵਾਰ ਹੱਥ ਧੋਣ ਦੀ ਇੱਕ ਚੰਗੀ ਆਦਤ ਪਾਉਣ ਅਤੇ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਇਹ ਮਸ਼ੀਨ ਬਣਾਈ ਗਈ ਹੈ। ਜ਼ਿਕਰਯੋਗ ਹੈ ਕਿ ਐਸ.ਐਸ.ਪੀ. ਦਫ਼ਤਰ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ ਅਤੇ ਹਰੇਕ ਆਉਣ ਵਾਲੇ ਵਿਅਕਤੀ ਦੇ ਹੱਥ ਸਾਫ਼ ਕਰਵਾਏ ਜਾਂਦੇ ਹਨ ਅਤੇ ਬੁਖਾਰ ਦੀ ਵੀ ਜਾਂਚ ਕੀਤੀ ਜਾਂਦੀ ਹੈ।
Total Responses : 267