ਪੜ•ੋ : ਕੇਂਦਰ ਸਰਕਾਰ ਨੇ ਲਾਕਡਾਊਨ 2.0 ਲਈ ਕੀ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ
ਨਵੀਂ ਦਿੱਲੀ, 15 ਅਪ੍ਰੈਲ, 2020 : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੋਰੋਨਾ ਵਾਇਰਸ ਕਾਰਨ ਲਾਕ ਡਾਊਨ 3 ਮਈ ਤੱਕ ਵਧਾਏ ਜਾਣ ਦਾ ਐਲਾਨ ਕਰਨ ਤੋਂ ਇਕ ਦਿਨ ਬਾਅਦ ਅੱਜ ਗ੍ਰਹਿ ਮੰਤਰਾਲੇ ਨੇ ਪਾਰਤ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ, ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੇ ਕੋਰੋਨਾ ਦੀ ਰੋਕਥਾਮ ਵਿਚ ਲੱਗੇ ਅਧਿਕਾਰੀਆਂ ਵਾਸਤੇ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਇਹਨਾਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਸਾਰੀਆਂ ਘਰੇਲੂ ਤੇ ਕੌਮਾਂਤਰੀ ਉਡਾਣਾਂ (ਸਿਵਾਏ ਸੁਰੱਖਿਆ ਹਿਤ ਵਾਸਤੇ) 'ਤੇ ਰੋਕ ਹੋਵੇਗੀ, ਰੇਲ ਗੱਡੀਆਂ (ਸਿਵਾਏ ਸੁਰੱਖਿਆ ਹਿਤ ਵਾਸਤੇ) ਰਾਹੀਂ ਮੁਸਾਫਰਾਂ ਦੀ ਆਵਾਜਾਈ 'ਤੇ ਰੋਕ ਹੋਵੇਗੀ, ਪਬਲਿਕ ਟਰਾਂਸਪੋਰਟ ਬੱਸਾਂ ਤੇ ਮੈਟਰੋ ਰੇਲ ਸੇਵਾ 'ਤੇ ਵੀ ਪਾਬੰਦੀ ਹੋਵੇਗੀ। ਸਾਰੀਆਂ ਵਿਦਿਅਕ, ਸਿਖਲਾਈ, ਕੋਚਿੰਗ ਸੰਸਥਾਵਾਂ ਆਦਿ ਵੀ ਬੰਦ ਰਹਿਣਗੀਆਂ। ਅੰਤਰ ਜ਼ਿਲ•ਾ ਤੇ ਅੰਤਰ ਰਾਜ ਵਿਚ ਲੋਕਾਂ ਦੀ ਆਵਾਜਾਈ ਸਿਰਫ ਮੈਡੀਕਲ ਆਧਾਰ ਨੂੰ ਛੱਡ ਕੇ ਜਾਂ ਫਿਰ ਤੈਅ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਲੀ ਆਗਿਆ ਤੋਂ ਬਿਨਾਂ 'ਤੇ ਪਾਬੰਦੀ ਹੋਵੇਗੀ।
ਟੈਕਸੀ, ਆਟੋ ਰਿਕਸ਼ਾ, ਸਾਈਕਲ ਰਿਕਸ਼ਾ ਤੇ ਕੈਬ ਸੇਵਾਵਾਂ ਵੀ 3 ਮਈ ਤੱਕ ਬੰਦ ਰਹਿਣਗੀਆਂ। ਸਾਰੇ ਸਿਨੇਮਾ ਹਾਲ, ਮਾਲ, ਸ਼ਾਪਿੰਗ ਕੰਪਲੈਕਸ, ਜ਼ਿਮਨੇਜ਼ੀਅਮ, ਖੇਡ ਕੰਪਲੈਕਸ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ ਅਤੇ ਆਡੀਟੋਰੀਅਮ, ਅਸੈਂਬਲੀ ਹਾਲ ਤੇ ਅਜਿਹੀਆਂ ਹੋਰ ਥਾਵਾਂ ਬੰਦ ਰਹਿਣਗੀਆਂ।
ਸਾਰੇ ਸਮਾਜਿਕ, ਸਿਆਸੀ, ਖੇਡ, ਮਨੋਰੰਜਨ, ਅਕਾਦਮਿਕ, ਸਭਿਆਚਾਰਕ, ਧਾਰਮਿਕ ਤੇ ਹੋਰ ਇਕੱਠਾਂ ਦੀ ਵੀ ਆਗਿਆ ਨਹੀਂ ਹੋਵੇਗੀ।
ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਪਬਲਿਕ ਲਈ ਸਾਰੀਆਂ ਧਾਰਮਿਕ ਜਾਂ ਸਾਰੇ ਪੂਜਾ ਸਥਾਨ ਬੰਦ ਰਹਿਣਗੇ। ਧਾਰਮਿਕ ਇਕੱਠ 'ਤੇ ਪਾਬੰਦੀ ਹੋਵੇਗੀ। ਸਿਰਫ ਸਸਕਾਰ ਆਦਿ ਦੇ ਮਾਮਲੇ ਵਿਚ 20 ਤੋਂ ਵੱਧ ਲੋਕਾਂ ਦੇ ਇਕੱਠ ਦੀ ਆਗਿਆ ਨਹੀਂ ਹੋਵੇਗੀ।