ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਮੁਲਤਵੀ
ਲੁਧਿਆਣਾ, 20 ਮਾਰਚ, 2020 : ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਮੁੱਖ ਚੋਣ ਅਧਿਕਾਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਚੋਣ 5 ਅਪ੍ਰੈਲ ਨੂੰ ਹੋਣੀ ਸੀ ਜਿਸ ਲਈ ਨਾਮਜ਼ਦਗੀਆਂ 21 ਤੋਂ 25 ਮਾਰਚ ਤੱਕ ਭਰੀਆਂ ਜਾਣੀਆਂ ਸਨ। ਉਹਨਾਂ ਦੱਸਿਆ ਕਿ ਵਿਸ਼ਵ ਵਿਆਪੀ ਕੋਰੋਨਾ ਵਾਇਰਸ ਕਰਕੇ ਸਰਕਾਰੀ ਆਦੇਸ਼ ਅਨੁਸਾਰ 31 ਮਾਰਚ ਤੱਕ ਇਕੱਠ ਨਹੀਂ ਹੋ ਸਕਦਾ, ਇਸ ਲਈ ਇਹ ਚੋਣ ਮੁਲਤਵੀ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਅਗਲੀ ਚੋਣ ਤੱਕ ਅਕਾਦਮੀ ਦੇ ਪ੍ਰਧਾਨ, ਜਨਰਲ ਸਕੱਤਰ ਤੇ ਸਕੱਤਰ ਉਸੇ ਤਰੀਕੇ ਕੰਮ ਕਰਦੇ ਰਹਿਣਗੇ।