ਮੋਹਾਲੀ, 6 ਅਪ੍ਰੈਲ 2020: ਮੋਹਾਲੀ 'ਚ ਮੰਗਲਵਾਰ ਨੂੰ ਕੋਰੋਨਾ ਦਾ ਇੱਕ ਹੋਰ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ। ਐਸ.ਏ.ਐਸ ਨਗਰ ਦੇ ਡੀ.ਸੀ ਗਿਰੀਸ਼ ਦਿਆਲਨ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ, 'ਨਵਾਂ ਕੇਸ ਸੈਕਟਰ 68 ਦੇ ਕੋਰੋਨਾ ਮਰੀਜ਼ ਦਾ ਪੁੱਤਰ ਹੈ ਅਤੇ ਉਸਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।
ਐਸ.ਏ.ਐਸ ਨਗਰ ਜ਼ਿਲ੍ਹੇ ਵਿੱਚ ਹੁਣ ਕੁੱਲ 16 ਕੇਸ ਹੋ ਗਏ ਹਨ। ਪੰਜ ਮਰੀਜ਼ਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਪਰ ਉਹ 14 ਦਿਨਾਂ ਲਈ ਆਈਸੋਲੇਟ ਰਹਿਣਗੇ।
ਕੁੱਲ 449 ਨਮੂਨੇ ਲਏ ਗਏ ਹਨ ਅਤੇ 37 ਦੇ ਨਤੀਜਿਆਂ ਦੀ ਉਡੀਕ ਹੈ।