ਅੰਮ੍ਰਿਤਸਰ, 26 ਮਾਰਚ 2020 - ਪੰਜਾਬ ਦਾ ਕਰੋਨਾ ਦਾ ਪਹਿਲਾ ਮਰੀਜ਼ ਜੋ ਕਿ ਅੰਮ੍ਰਿਤਸਰ 'ਚ ਪਾਇਆ ਗਿਆ ਸੀ, ਹੁਣ ਠੀਕ ਹੋ ਗਿਆ ਹੈ ਤੇ ਉਸ ਨੂੰ ਛੁੱਟੀ ਮਿਲ ਗਈ ਹੈ। ਇਸ ਸਬੰਧੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਵੱਲੋਂ ਪੁਸ਼ਟੀ ਕੀਤੀ ਗਈ ਹੈ। ਪੀੜਿਤ ਗੁਰਦੀਪ ਸਿੰਘ ਉਮਰ 44 ਸਾਲ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਲਿਜਾ ਕੇ ਅੰਮ੍ਰਿਤਸਰ ਦੇ ਕੋਰਨਟਾਇਨ ਸੈਂਟਰ ਵਿਖੇ 14 ਦਿਨਾਂ ਦੇ ਇਕਾਂਤਵਾਸ 'ਚ ਰੱਖਿਆ ਗਿਆ ਸੀ। ਅੱਜ 14 ਦਿਨਾਂ ਬਾਅਦ ਉਸ ਦੀ ਕੋਰੋਨਾ ਵਾਇਰਸ ਦੇ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/522543548454257/?t=2