← ਪਿਛੇ ਪਰਤੋ
ਪੰਜਾਬ ਦੀਆਂ ਤਹਿਸੀਲਾਂ 'ਚ ਰਜਿਸਟਰੀਆਂ ਦਾ ਕੰਮ ਅੱਜ ਤੋਂ ਸ਼ੁਰੂ ਚੰਡੀਗੜ੍ਹ, 8 ਮਈ, 2020 : ਪੰਜਾਬ ਦੀਆਂ ਤਹਿਸੀਲਾਂ ਵਿਚ ਵਸੀਕਿਆਂ ਦੀ ਰਜਿਸਟਰੇਸ਼ਨ ਦਾ ਕੰਮ ਅੱਜ 8 ਮਈ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਹੁਕਮ ਵਧੀਕ ਸਕੱਤਰ ਮਾਲ ਵੱਲੋਂ 6 ਮਈ ਨੂੰ ਜਾਰੀ ਕੀਤੇ ਗਏ ਸਨ। ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਸੰਤਰੀ ਯਾਨੀ ਆਰੇਂਜ ਅਤੇ ਹਰੀ ਯਾਨੀ ਗਰੀਨ ਸੂਚੀ ਵਿਚ ਰੱਖੇ ਗਏ ਜ਼ਿਲ੍ਹਿਆਂ ਵਿਚ ਆਨ ਲਾਈਨ ਸਿਸਟਮ ਰਾਹੀਂ ਦਸਤਾਵੇਜ਼ਾਂ ਨੂੰ ਰਜਿਸਟਰ ਕਰਵਾਉਣ ਲਈ ਮੌਜੂਦਾ ਨਿਸ਼ਚਿਤ ਗਿਣਤੀ ਦੇ 50 ਫੀਸਦੀ ਗਿਣਤੀ ਮਿੱਥ ਦੇ ਵਸੀਕੇ ਰਜਿਸਟਰ ਕੀਤੇ ਜਾਣਗੇ। ਇਸੇ ਤਰਾਂ ਲਾਲ ਯਾਨੀ ਰੈਡ ਸੂਚੀ ਵਿਚ ਰੱਖੇ ਗਏ ਜ਼ਿਲ੍ਹਿਆਂ ਵਿਚ ਆਨ ਲਾਈਨ ਸਿਸਟਮ ਰਾਹੀਂ ਦਸਤਾਵੇਜ਼ਾਂ ਨੂੰ ਰਜਿਸਟਰ ਕਰਵਾਉਣ ਲਈ ਮੌਜੂਦਾ ਨਿਸ਼ਚਿਤ ਗਿਣਤੀ ਦਾ ਤੀਜਾ ਹਿੱਸਾ ਜਾਂ ਵੱਧ ਤੋਂ ਵੱਧ 50 ਵਸੀਕੇ ਰੋਜ਼ਾਨਾ ਰਜਿਸਟਰ ਕੀਤੇ ਜਾਣਗੇ। ਆਨ ਲਾਈਨ ਦਸਤਾਵੇਜ਼ਾਂ ਦੀ ਰਸਿਟਰੇਸ਼ਨ ਦੇ ਕੰਮ ਵਿਚ ਬਾਇਓਮੀਟਰਿਕ ਹਾਲ ਦੀ ਘੜੀ ਰੱਖੇ ਜਾਣਗੇ। ਹੋਰ ਵੇਰਵਿਆਂ ਲਈ ਨਾਲ ਨੱਥੀ ਦਸਤਾਵੇਜ਼ ਪੜ੍ਹੋ :
Total Responses : 267