ਚੰਡੀਗੜ੍ਹ, 25 ਅਗਸਤ 2020 - ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵਲੋਂ ਡਰਾਈਵਿੰਗ ਲਾਇਸੈਂਸ, ਆਰ. ਸੀ. ਅਤੇ ਪਰਮਿਟਾਂ ਦੀ ਮਿਆਦ 'ਚ 31 ਦਸੰਬਰ ਤੱਕ ਵਾਧਾ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਨਵੀਆਂ ਹਦਾਇਤਾਂ ਦੀ ਪਾਲਣਾ ਸੰਬੰਧੀ ਹੁਕਮ ਜਾਰੀ ਦਿੱਤੇ ਗਏ ਹਨ। ਨਵੀਆਂ ਹਦਾਇਤਾਂ ਅਨੁਸਾਰ ਜਿਹੜੇ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) ਅਤੇ ਪਰਮਿਟ ਆਦਿ ਦੀ ਮਿਆਦ 1 ਫਰਵਰੀ ਤੋਂ ਬਾਅਦ ਜਾਂ 31 ਦਸੰਬਰ ਤੱਕ ਖ਼ਤਮ ਹੋਣੀ ਹੈ, ਨੂੰ ਹੁਣ 31 ਦਸੰਬਰ ਤੱਕ ਜਾਇਜ਼ ਮੰਨਿਆ ਜਾਵੇਗਾ।