ਪਰਵਿੰਦਰ ਸਿੰਘ ਕੰਧਾਰੀ
- ਮਿਸ਼ਨ ਫਤਿਹ ਤਹਿਤ 34 ਕੋਰੋਨਾ ਮਰੀਜ਼ ਹੋਏ ਤੰਦਰੁਸਤ
ਫਰੀਦਕੋਟ, 8 ਸਤੰਬਰ 2020 - ਲੋਕਾਂ ਨੂੰ ਅਫਵਾਹਾਂ ਤੇ ਗਲਤ ਧਾਰਨਾਵਾਂ ਤੋਂ ਦੂਰ ਰਹਿ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ।ਫਰੀਦਕੋਟ ਜ਼ਿਲੇ ਵਿੱਚ ਕੋਰੋਨਾ ਦੀ ਚੇਨ ਟੁੱਟਣ ਦਾ ਨਾਮ ਹੀ ਨਹੀ ਲੈ ਰਹੀ। ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਜੋ ਚਿੰਤਾ ਦਾ ਵਿਸ਼ਾ ਹੈ।ਕੋਰੋਨਾ ਦੀ ਰੋਕਥਾਮ ਤੇ ਨਿਯੰਤਰਣ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।
ਸਿਹਤ ਵਿਭਾਗ ਦਾ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਹੈ।ਉਨਾਂ ਕਿਹਾ ਇਹ ਸਮਾ ਸੁਚੇਤ ਹੋਣ ਦਾ ਹੈ ਅਤੇ ਦੂਸਰਿਆਂ ਨੂੰ ਜਾਗਰੂਕ ਕਰਨ ਦਾ ਹੈ,ਇਸ ਬਿਮਾਰੀ ਨਾਲ ਗੰਭੀਰਤਾ ਨਾਲ ਨਿਜੱਠਣ ਦੀ ਲੋੜ ਹੈ,ਜੇ ਕਿਸੇ ਨੂੰ ਖਾਂਸੀ,ਜ਼ੁਕਾਮ,ਬੁਖਾਰ ਜਾਂ ਸਾਹ ਲੈਣ ਵਿੱਚ ਤਕਲੀਫ ਵਰਗੇ ਲੱਛਣ ਨਜ਼ਰ ਆ ਰਹੇ ਹਨ ਤਾਂ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰੋ,ਜੇ ਕਿਸੇ ਵਿਅਕਤੀ ਵਿੱਚ ਲੱਛਣ ਦਿਖਾਈ ਨਹੀ ਵੀ ਦੇ ਰਹੇ ਤਾਂ ਵੀ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ਤੇ ਕੋਰੋਨਾ ਸੈਂਪਲ ਦੇ ਸਕਦੇ ਹੋ,ਸਿਹਤ ਵਿਭਾਗ ਤੇ ਸਰਕਾਰ ਵੱਲੋਂ ਜਾਰੀ ਹਦਾਇਤਾ ਦੀ ਪਾਲਣਾ ਕਰਕੇ ਹੀ ਇਸ ਬਿਮਾਰੀ ਤੋਂ ਬੱਚਿਆ ਜਾ ਸਕਦਾ ਹੈ।
ਡਾ.ਰਜਿੰਦਰ ਨੇ ਦੱਸਿਆ ਕਿ ਅੱਜ ਫਰੀਦਕੋਟ ਦੇ 37 ਸਾਲਾ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਅਤੇ ਜ਼ਿਲ੍ਹੇ ਅੰਦਰ 60 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਜਿੰਨਾ ਵਿੱਚ ਸਿਹਤ ਸੰਸਥਾ ਜੈਤੋ ਅਧੀਨ 4 ਮਰੀਜ਼,ਬਾਜਾਖਾਨਾ ਦਾ 1,ਕੋਟਕਪੂਰਾ ਦੇ 27 ਅਤੇ ਫਰੀਦਕੋਟ ਦੇ 28 ਸ਼ਾਮਿਲ ਹਨ,ਜ਼ਿਲੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਹੁਣ 520 ਹੋ ਗਈ ਹੈ।ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 430 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਸੈਂਪਲ ਇਕੱਤਰ ਕਰ ਲੈਬ ਵਿੱਚ ਭੇਜੇ ਗਏ ਹਨ।ਅੱਜ ਤੱਕ ਜ਼ਿਲੇ ਵਿੱਚ 25371 ਕੋਰੋਨਾ ਸੈਂਪਲ ਇਕਤਰ ਕੀਤੇ ਜਾ ਚੁੱਕੇ ਹਨ ਜਿੰਨਾਂ ਵਿੱਚੋਂ 22803 ਰਿਪੋਰਟਾਂ ਨੈਗੇਟਿਵ ਆਈਆਂ ਹਨ ਜਦ ਕੇ 480 ਰਿਪੋਰਟਾਂ ਦੀ ਵਿਭਾਗ ਨੂੰ ਉਡੀਕ ਹੈ।ਜ਼ਿਲੇ ਵਿੱਚ ਕੁੱਲ ਕੋਰੋਨਾ ਮਾਮਲੇ 1579 ਹੋ ਗਏ ਹਨ ਜਦ ਕੇ 1034 ਵਿਅਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਤੇ ਬਿਲਕੁਲ ਤੰਦਰੁਸਤ ਹਨ।
ਐਪੀਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ ਅਤੇ ਮੀਡੀਆ ਇੰਚਾਰਜ ਕੋਵਿਡ-19 ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੁਕਤਾ ਸਰਗਰਮੀਆਂ ਤੇ ਸੈਂਪਲਿੰਗ ਤੇਜ ਕਰਨ ਲਈ ਵੱਖ-ਵੱਖ ਸਰਗਰਮੀਆਂ ਅਤੇ ਮੀਟਿੰਗਾਂ ਜਾਰੀ ਹਨ ।ਸਿਹਤ ਸੰਸਥਾਵਾਂ ਕੋਟਕਪੂਰਾ,ਜੈਤੋ,ਬਾਜਾਖਾਨਾ,ਸਾਦਿਕ ਅਤੇ ਫਰੀਦਕੋਟ ਵਿਖੇ ਸਥਾਪਿਤ ਫਲੂ ਕਾਰਨਰ ਵਿਖੇ ਸੈਂਪਲ ਇਕੱਤਰ ਕਰਕੇ ਲੈਬ ਨੂੰ ਜਾਂਚ ਲਈ ਭੇਜੇ ਜਾ ਰਹੇ ਹਨ।ਜ਼ਿਲੇ ਵਿੱਚ ਆਈਸੋਲੇਸ਼ਨ ਵਾਰਡ ਬਾਜਾਖਾਨਾ,ਸਾਦਿਕ ਅਤੇ ਫਰੀਦਕੋਟ ਵਿਖੇ ਸਥਾਪਿਤ ਕੀਤੇ ਗਏ ਹਨ,ਉਨਾਂ ਦੱਸਿਆ ਕਿ ਅੱਜ ਮਿਸ਼ਨ ਫਤਿਹ ਤਹਿਤ 34 ਵਿਅਕਤੀਆਂ ਨੂੰ ਕੋਰੋਨਾ ਤੋਂ ਤੰਦਰੁਸਤ ਹੋਏ ਹਨ ਜਦ ਕਿ ਜ਼ਿਲੇ ਦੇ 25 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਜ਼ਿਲਾ ਨੋਡਲ ਅਫਸਰ ਕੋਵਿਡ-19 ਕਮ ਸਹਾਇਕ ਸਿਵਲ ਸਰਜਨ ਡਾ.ਮਨਜੀਤ ਕ੍ਰਿਸ਼ਨ ਭੱਲਾ ਅਤੇ ਐਪੀਡਿਮੋਲੋਜਿਸਟ ਡਾ.ਅਨੀਤਾ ਚੌਹਾਨ ਨੇ ਦੱਸਿਆ ਕਿ ਪਾਜ਼ੀਟਿਵ ਆਏ ਕੇਸ ਦੇ ਸੰਪਰਕ 'ਚ ਆਏ ਪਰਿਵਾਰਕ ਮੈਂਬਰ ਅਤੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨਾਂ ਦੇ ਵੀ ਜਲਦ ਤੋਂ ਜਲਦ ਕੋਰੋਨਾ ਸੈਂਪਲ ਇਕੱਤਰ ਕਰਕੇ ਲੈਬ ਵਿੱਚ ਭੇਜੇ ਜਾ ਸਕਣ।ਉਨਾਂ ਸਾਰਿਆਂ ਨੂੰ ਆਪਣੇ ਮੋਬਾਇਲ ਵਿੱਚ ਕੋਵਾ ਪੰਜਾਬ ਐਪ ਡਾਊਨਲੋਡ ਕਰਨ ਦੀ ਸਲਾਹ ਵੀ ਦਿੱਤੀ ਤਾਂ ਕੇ ਕੋਰੋਨਾ ਸਬੰਧੀ ਸਹੀ ਜਾਣਕਾਰੀ,ਅੰਕੜੇ ਅਤੇ ਹੋਰ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾ ਸਕਣ।ਵਧੇਰੇ ਜਾਣਕਾਰੀ ਲਈ ਟੋਲ ਫਰੀ ਹੈਲਪ ਲਾਈਨ ਨੰਬਰ 104 ਜਾਂ ਕੰਟਰੋਲ ਰੂਮ ਨੰਬਰ 01639-250947 ਤੇ ਸਫਮਰਕ ਕੀਤਾ ਜਾ ਸਕਦਾ ਹੈ।