ਫਿਰੋਜ਼ਪੁਰ, 16 ਅਪ੍ਰੈਲ 2020 - ਕੋਰੋਨਾ ਵਾਇਰਸ ਤੋਂ ਬਚਾਅ ਨੂੰ ਲੈ ਕੇ ਦੇਸ਼ ਭਰ ਵਿੱਚ ਜਾਰੀ ਲੋਕਡਾਈਨ ਦੇ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਡਾਕਟਰ ਅਤੇ ਫ਼ਰੰਟ ਫੂਟ ਤੇ ਕੰਮ ਕਰ ਰਹੀ ਰੈਪਿੰਡ ਰਿਸਪੌਂਸ ਟੀਮ ਦੇ ਮੈਂਬਰ ਦਿਨ ਰਾਤ ਮਿਹਨਤ ਕਰਕੇ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਜ਼ਿਲ੍ਹਾ ਬਣਾਈ ਰੱਖਣ ਲਈ ਯਤਨਸ਼ੀਲ ਹਨ। ਉਨ੍ਹਾਂ ਦੀ ਇਸ ਸਖ਼ਤ ਮਿਹਨਤ ਦੇ ਚੱਲਦਿਆਂ ਜ਼ਿਲ੍ਹੇ ਵਿੱਚ ਹੁਣ ਤੱਕ ਇੱਕ ਵੀ ਕੋਰੋਨਾ ਪਾਜ਼ੀਟਿਵ ਕੇਸ ਨਹੀਂ ਆਇਆ ਹੈ।
ਜ਼ਿਲ੍ਹੇ ਵਿੱਚ ਡਾਕਟਰਾਂ ਅਤੇ ਫਰੰਟ ਫੂਟ ਤੇ ਕੰਮ ਕਰ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸਾਹਮਣੇ ਆ ਰਹੀ ਪੀ.ਪੀ.ਈ. ਕਿੱਟ ਦੀ ਸਮੱਸਿਆ ਨੂੰ ਘੱਟ ਕਰਨ ਲਈ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਲਈ ਵੀਰਵਾਰ ਨੂੰ ਫਿਰੋਜ਼ਪੁਰ ਲੰਗਰ ਸੇਵਾ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਅਵਿਨਾਸ਼ ਜਿੰਦਲ ਨੂੰ 51 ਪੀ.ਪੀ.ਈ. ਕਿੱਟਾਂ ਭੇਟ ਕੀਤੀਆਂ ਗਈਆਂ ਹਨ। ਲੰਗਰ ਸੇਵਾ ਸੁਸਾਇਟੀ ਦੇ ਸੰਚਾਲਕ ਸ਼ਲਿੰਦਰ ਕੁਮਾਰ ਨੇ ਐੱਸ.ਐੱਮ.ਓ. ਨੂੰ ਵਿਸ਼ਵਾਸ ਦਵਾਇਆ ਕਿ ਕੋਰੋਨਾ ਦੇ ਖਿਲਾਫ ਜਾਰੀ ਜੰਗ ਵਿੱਚ ਸਿਵਲ ਹਸਪਤਾਲ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਵੇਗੀ ਤਾਂ ਸੁਸਾਇਟੀ ਦੇ ਮੈਂਬਰ ਹਰ ਸੰਭਵ ਕੋਸ਼ਿਸ਼ ਕਰਨਗੇ।
ਫਿਰੋਜ਼ਪੁਰ ਲੰਗਰ ਸੇਵਾ ਸੁਸਾਇਟੀ ਵੱਲੋਂ ਬੀਤੇ ਕਾਫ਼ੀ ਸਮੇਂ ਤੋਂ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੰਗਰ ਖਿਲਾਉਣ ਦੀ ਸੇਵਾ ਕੀਤੀ ਜਾ ਰਹੀ ਸੀ। ਜਿਸ ਦਿਨ ਤੋਂ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਕਰਫ਼ਿਊ ਲਗਾਇਆ ਗਿਆ ਹੈ ਉਸੇ ਦਿਨ ਤੋਂ ਫਿਰੋਜ਼ਪੁਰ ਲੰਗਰ ਸੇਵਾ ਸੋਸਾਇਟੀ ਵੱਲੋਂ ਜ਼ਰੂਰਤਮੰਦਾਂ ਨੂੰ ਖਾਣਾ ਤੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਵੀਰਵਾਰ ਨੂੰ 1 ਹਜ਼ਾਰ ਤੋਂ ਜ਼ਿਆਦਾ ਜ਼ਰੂਰਤਮੰਦ ਲੋਕਾਂ ਨੂੰ ਲੰਗਰ ਖਵਾਇਆ ਜਾ ਰਿਹਾ ਹੈ।
ਲੰਗਰ ਸੇਵਾ ਦੇ ਨਾਲ-ਨਾਲ ਸੋਸਾਇਟੀ ਮੈਂਬਰਾਂ ਨੇ ਦੇਖਿਆ ਕਿ ਸਿਵਲ ਹਸਪਤਾਲ ਵਿੱਚ ਡਾਕਟਰ ਕੋਰੋਨਾ ਖਿਲਾਫ ਜਾਰੀ ਜੰਗ ਵਿੱਚ ਦਿਨ-ਰਾਤ ਪੂਰੇ ਹੌਸਲੇ ਤੇ ਜਜ਼ਬੇ ਦੇ ਨਾਲ ਇਹ ਲੜਾਈ ਲੜ ਰਹੇ ਹਨ। ਸੋਸਾਇਟੀ ਮੈਂਬਰਾਂ ਨੇ ਸੋਚਿਆ ਕਿ ਸਾਡਾ ਜ਼ਿਲ੍ਹਾ ਹਾਲੇ ਤਾਂ ਕੋਰੋਨਾ ਵਾਇਰਸ ਤੋਂ ਬਚਿਆ ਹੈ ਅਤੇ ਪਰ ਸਾਨੂੰ ਵੀ ਆਪਣਾ ਕੁੱਝ ਯੋਗਦਾਨ ਪਾਉਣਾ ਚਾਹੀਦਾ ਹੈ ਜਿਸ ਤੇ ਵਿਚਾਰ ਕਰਦਿਆਂ ਉਨ੍ਹਾਂ ਸਿਵਲ ਹਸਪਤਾਲ ਨੂੰ 51 ਪੀਪੀਈ ਕਿੱਟ ਭੇਂਟ ਕਰਨ ਦਾ ਮਨ ਬਣਾਇਆ ਤੇ ਵੀਰਵਾਰ ਨੂੰ 51 ਪੀਪੀਈ ਕਿੱਟ ਐੱਸਐੱਮਓ ਅਵਿਨਾਸ਼ ਜਿੰਦਲ ਨੂੰ ਸੌਂਪੀਆਂ।
ਇਸ ਮੌਕੇ ਐੱਸਐੱਮਓ ਨੇ ਫਿਰੋਜ਼ਪੁਰ ਲੰਗਰ ਸੇਵਾ ਸੋਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਕੋਰੋਨਾ ਦੇ ਖਿਲਾਫ ਜਾਰੀ ਜੰਗ ਵਿੱਚ ਫਰੰਟ ਫੂਟ ਤੇ ਕੰਮ ਕਰੇ ਸਿਹਤ ਕਰਮਚਾਰੀ ਨੂੰ ਪੀਪੀਈ ਕਿੱਟ ਮਿਲਣ ਤੇ ਉਹ ਸੁਰੱਖਿਅਤ ਤਰੀਕੇ ਨਾਲ ਆਪਣੀ ਡਿਊਟੀ ਹੋਰ ਜੋਸ਼ ਨਾਲ ਨਿਭਾਉਣਗੇ। ਇਸ ਮੌਕੇ ਫਿਰੋਜ਼ਪੁਰ ਲੰਗਰ ਸੇਵਾ ਸੋਸਾਇਟੀ ਸੰਚਾਲਕ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਸਾਨੂੰ ਇਸ ਕੁਦਰਤ ਨੇ ਤਾਂ ਸਮਾਜ ਨੂੰ ਵੀ ਇੰਨ੍ਹਾ ਕੁੱਝ ਦਿੱਤਾ ਹੈ, ਜਿਸ ਦੇ ਚੱਲਦੇ ਅਸੀਂ ਆਪਣਾ ਵਧੀਆ ਜੀਵਨ ਬਤੀਤ ਕਰ ਰਹੇ ਹਾਂ।
ਉਨ੍ਹਾਂ ਨੇ ਕਿਹਾ ਕਿ ਹੁਣ ਉਹ ਮੌਕਾ ਹੈ ਕਿ ਅਸੀਂ ਆਪਣੇ ਸਮਾਜ ਦੀ ਸੁਰੱਖਿਆ ਦੇ ਲਈ ਕੁੱਝ ਕਰੀਏ ਤਾਂ ਜੋ ਸਾਡਾ ਸਮਾਜ ਸਾਡਾ ਦੇਸ਼ ਸਵਾਸਥ ਤੇ ਸੁਰੱਖਿਅਤ ਰਹੇ। ਇਸ ਦੇ ਚੱਲਦੇ ਅੱਜ ਸੁਸਾਇਟੀ ਵੱਲੋਂ 50 ਪੀਪੀਈ ਕਿੱਟ ਤੇ 1 ਡੈਮੋ ਪੀਪੀਈ ਕਿੱਟ ਸਿਵਲ ਹਸਪਤਾਲ ਦੇ ਐੱਸਐੱਮਓ ਅਵਿਨਾਸ਼ ਜਿੰਦਲ ਨੂੰ ਭੇਂਟ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸੋਸਾਇਟੀ ਵੱਲੋਂ ਸਿਵਲ ਹਸਪਤਾਲ ਵਿੱਚ ਸੇਵਾਵਾਂ ਦੇ ਰਹੇ ਡਾਕਟਰਾਂ ਨੂੰ ਹਰ ਸੰਭਵ ਸਹਾਇਤਾ ਉਪਲੱਬਧ ਕਰਵਾਈ ਜਾਵੇਗੀ। ਇਸ ਮੌਕੇ ਸੋਸਾਇਟੀ ਦੇ ਮੈਂਬਰ ਕਰਨ ਕਟਾਰੀਆ, ਗੁਰਪ੍ਰੀਤ ਢਿੱਲੋਂ, ਵਿਸ਼ਾਲ ਸੇਠੀ, ਵਿਕਾਸ ਪਾਸੀ, ਹਰਸ਼ ਅਰੋੜਾ, ਵਿਪੁਲ ਨਾਰੰਗ, ਜਿੰਮੀ ਕੱਕੜ, ਅਮਿਤ ਸੇਠੀ, ਸੁਨੀਲ ਅਰੋੜਾ, ਵਿਕਾਸ ਗੁਪਤਾ, ਮਨੀਸ਼, ਅਨੂ ਭੱਲਾ, ਰਿਸ਼ੂ ਚਾਵਲਾ ਤੇ ਆਸੀਸ਼ ਚਾਵਲਾ ਤੋਂ ਇਲਾਵਾ ਰੈੱਡ ਕਰਾਸ ਦੇ ਸਕੱਤਰ ਅਸ਼ੋਕ ਬਹਿਲ ਵੀ ਮੌਜੂਦ ਸਨ।