← ਪਿਛੇ ਪਰਤੋ
ਅਸ਼ੋਕ ਵਰਮਾ
- 31 ਦੀ ਰਿਪੋਰਟ ਆਉਣੀ ਬਾਕੀ - ਲੋਕਾਂ ਨੂੰ ਕਰਫਿਊ ਦੀ ਸਖ਼ਤੀ ਨਾਲ ਪਾਲਣਾ ਦੀ ਅਪੀਲ ਬਠਿੰਡਾ, 23 ਅਪ੍ਰੈਲ 2020 - ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਨਾਗਰਿਕਾਂ ਦੇ ਹੁਣ ਤੱਕ ਕੁੱਲ 188 ਨਮੂਨੇ ਕੋਰੋਨਾ ਜਾਂਚ ਲਈ ਭੇਜੇ ਗਏ ਸਨ ਜਿੰਨਾਂ ਵਿਚੋਂ 157 ਦੀ ਰਿਪੋਟ ਨੈਗੇਟਿਵ ਪ੍ਰਾਪਤ ਹੋ ਚੁੱਕੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸ਼ਨ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 31 ਨਮੂਨਿਆਂ ਦੀ ਰਿਪੋਟ ਆਉਣੀ ਹਾਲੇ ਬਾਕੀ ਹੈ। ਇੰਨਾਂ ਵਿਚੋਂ 28 ਨਮੂਨੇ ਬੀਤੀ ਸ਼ਾਮ ਲਏ ਗਏ ਸਨ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰਾਂ ਕਰਫਿਊ ਦੀ ਪਾਲਣਾ ਕਰਦੇ ਰਹਿਣ ਤਾਂ ਜੋ ਅਸੀਂ ਇਸ ਭਿਆਨਕ ਬਿਮਾਰੀ ਨੂੰ ਜ਼ਿਲੇ ਵਿਚ ਆਉਣ ਤੋਂ ਰੋਕੀ ਰੱਖੀਏ। ਉਨਾਂ ਨੇ ਕਿਹਾ ਕਿ ਆਪਸੀ ਮੇਲਜੋਲ ਘੱਟ ਕਰਕੇ ਹੀ ਅਸੀਂ ਇਸ ਬਿਮਾਰੀ ਦੇ ਪਸਾਰ ਨੂੰ ਰੋਕ ਸਕਦੇ ਹਾਂ।
Total Responses : 267