ਕੁਲਵੰਤ ਸਿੰਘ ਬੱਬੂ
ਘਨੌੌਰ, 8 ਸਤੰਬਰ 2020 - ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਿਲ ਸਰਜਨ ਪਟਿਆਲਾ ਡਾਕਟਰ ਹਰੀਸ਼ ਮਲਹੋਤਰਾ ਦੀ ਗਾਈਡ ਲਾਈਨ ਮੁਤਾਬਿਕ ਬੀਡੀਪੀਓ ਘਨੌੌਰ ਕ੍ਰਿਸ਼ਨ ਸਿੰਘ,ਐਸ ਐਮ ਓ ਘਨੌੌਰ ਡਾਕਟਰ ਸਤਿੰਦਰ ਕੌਰ ਸੰਧੂ,ਕੋਵੀਡ 19 ਦੇ ਇਨਚਾਰਜ ਡਾਕਟਰ ਬਲਜਿੰਦਰ ਕੌਰ ਕਾਹਲੋ ਦੀ ਦੇਖ ਰੇਖ ਹੇਠ ਅੱਜ ਹਲਕਾ ਘਨੌਰ ਵਿੱਚ ਪੇਂਦੇ ਪਿੰਡ ਸ਼ੇਖੂਪੁਰ ਵਿਖੇ ਕੋਰੋਨਾ ਦੀ ਮਹਾਂਮਾਰੀ ਨੂੰ ਰੋਕਣ ਲਈ ਕੋਵੀਡ 19ਦੇ ਸੈਂਪਲ ਲੈਣ ਲਈ ਕੈਂਪ ਲਗਾਇਆ ਗਿਆ।
ਇਸ ਦੌਰਾਨ ਬੀਡੀਪੀਓ ਘਨੌੌਰ ਕ੍ਰਿਸ਼ਨ ਸਿੰਘ ਨੇ ਸਿਹਤ ਵਿਭਾਗ ਦੀ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡਾਂ ਵਿੱਚ ਸਮੂਹ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਸਮਝਾ ਕੇ ਹੀ ਕੈੈਂਪ ਲਵਾਏ ਜਾ ਰਹੇ ਹਨ ਤਾਂ ਜ਼ੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਸਿਹਤ ਕਰਮਚਾਰੀਆਂ ਨੇ ਸਮਝਾਉਂਦੇ ਹੋਏ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਫੇਕ ਵੀਡੀਓਜ਼ ਨਾਲ ਫੈਲਾਈਆਂ ਅਫਵਾਹਾਂ ਤੋਂ ਸੁਚੇਤ ਹੋਣ ਅਤੇ ਬਚਣ ਦੀ ਲੋੜ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ.ਸਤਿੰਦਰ ਕੌਰ ਸੰਧੂ ਐਸ਼ ਐਮ ਓ ਘਨੌਰ ਡਾਕਟਰ ਬਲਜਿੰਦਰ ਕੌਰ ਕਾਹਲੋ ਇੰਚਾਰਜ ਕੋਵਿਡ -19 ਸਿਵਲ ਹਸਪਤਾਲ ਘਨੌਰ ਨੇ ਬਲਾਕ ਅਧੀਨ ਪੈਂਦੇ ਪਿੰਡ ਸ਼ੇਖੂਪੁਰ ਵਿਖੇ ਲਗਾਏ ਕੋਰੋਨਾ ਟੈਸਟ ਦੇ ਕੈਂਪ ਦੌਰਾਨ ਕੀਤਾ।
ਉਹਨਾਂ ਕਿਹਾ ਕਿ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਨਿਜ਼ਾਤ ਪਾਉਣ ਲਈ ਵੱਧ ਤੋਂ ਵੱਧ ਟੈਸਟ ਕਰਵਾਉਣ ਲਈ ਅੱਗੇ ਆਉਣ ਦੀ ਲੋੜ ਹੈ। ਇਸ ਸਮੇਂ ਇੰਜੀਨੀਅਰ ਸਤਨਾਮ ਸਿੰਘ ਮੱਟੂ ਡਿਊਟੀ ਮੈਜਿਸਟਰੇਟ ਘਨੌਰ ਅਤੇ ਕ੍ਰਿਸ਼ਨ ਸਿੰਘ ਬੀ ਬੀ ਪੀ ਓ ਘਨੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਿੰਡਾਂ ਵਿੱਚ ਕੋਰੋਨਾ ਟੈਸਟ ਕਰਨ ਆਉਂਦੀਆਂ ਮੈਡੀਕਲ ਟੀਮਾਂ ਤੋਂ ਡਰਨ ਦੀ ਲੋੜ ਨਹੀਂ ਹੈ। ਜ਼ਬਰਦਸਤੀ ਕਿਸੇ ਵੀ ਵਿਅਕਤੀ ਦਾ ਟੈਸਟ ਨਹੀਂ ਕੀਤਾ ਜਾਵੇਗਾ।
ਕੋਰੋਨਾ ਤੋਂ ਭੈ ਮੁਕਤ ਹੋਣ ਅਤੇ ਛੁਟਕਾਰਾ ਪਾਉਣ ਲਈ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਕਿਹਾ। ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਰੋਧ ਕਰਨ ਦੀ ਥਾਂ ਸਹਿਯੋਗ ਕਰਨਾਂ ਚਾਹੀਦਾ ਹੈ। ਉਹਨਾਂ ਸੇਖੁਪੂਰ ਦੇ ਸਰਪੰਚ ਹਰੀ ਸਿੰਘ ਅਤੇ ਸਮੂਹ ਪੰਚਾਇਤ ਦਾ ਕੈਂਪ 'ਚ ਅੱਗੇ ਹੋ ਕੇ ਕੋਰੋਨਾ ਟੈਸਟ ਕਰਵਾਉਣ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ। ਟੀਮ ਵਿੱਚ ਡਾ.ਕੁਲਵੀਰ, ਅਮਨਦੀਪ ਕੌਰ ਐਲ ਟੀ, ਹਰਦੀਪ ਕੌਰ ਮਲਟੀਪਰਪਜ ਹੈਲਥ ਵਰਕਰ ਆਦਿ ਨੇ ਪਿੰਡ ਵਾਸੀਆਂ ਦੇ ਸੈਂਪਲ ਲਏ।