← ਪਿਛੇ ਪਰਤੋ
ਭਾਰਤ 'ਚ ਕੋਰੋਨਾਂ ਕੇਸਾਂ ਦੀ ਗਿਣਤੀ 90 ਹਜ਼ਾਰ ਤੋਂ ਟੱਪੀ ਨਵੀਂ ਦਿੱਲੀ, 17 ਮਈ, 2020 : ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਤਕਰੀਬਨ 5 ਹਜ਼ਾਰ ਨਵੇਂ ਕੇਸ ਆਉਣ ਤੋਂ ਬਾਅਦ ਕੋਰੋਨਾ ਕੇਸਾਂ ਦੀ ਗਿਣਤੀ ਐਤਵਾਰ ਨੂੰ 90 ਹਜ਼ਾਰ ਦਾ ਅੰਕੜਾ ਪਾਰ ਕਰ ਗਈ। ਪਿਛਲੇ 24 ਘੰਟਿਆਂ ਦੌਰਾਨ 4987 ਨਵੇਂ ਕੇਸ ਆਏ ਹਨ ਤੇ ਹੁਣ ਕੁੱਲ ਗਿਣਤੀ 90927 ਹੋ ਗਈ ਹੈ। ਅੱਜ ਐਕਟਿਵ ਕੇਸਾਂ ਦੀ ਗਿਣਤੀ 53946 ਹੈ ਜਦਕਿ 2872 ਮਰੀਜ਼ਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਹੀ 120 ਮੌਤਾਂ ਹੋਈਆਂ ਹਨ। ਇਸ ਦੌਰਾਨ ਹੀ 24 ਘੰਟਿਆਂ ਵਿਚ 4 ਹਜ਼ਾਰ ਮਰੀਜ਼ ਤੰਦਰੁਸਤ ਵੀ ਹੋਏ ਹਨ ਜਦਕਿ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 34108 ਹੋ ਗਈ ਹੈ। ਇਕੱਲੇ ਮਹਾਰਾਸ਼ਟਰ ਵਿਚ ਹੀ 30706 ਕੇਸ ਆਏ ਹਨ। ਰਾਜਧਾਨੀ ਦਿੱਲੀ ਵਿਚ ਹੁਣ ਤੱਕ 9333 ਕੇਸ ਆ ਚੁੱਕੇ ਹਨ।
Total Responses : 267