ਨਵੀਂ ਦਿੱਲੀ, 12 ਮਈ 2020 - ਭਾਰਤ 'ਚ ਲਾਕ ਡਾਊਨ ਦੇ ਦੌਰਾਨ ਵੀ ਕੋਰੋਨਾ ਵਾਇਰਸ ਦੇ ਕੇਸ ਵਧਦੇ ਹੀ ਜਾ ਰਹੇ ਹਨ। ਹੁਣ ਇਹ ਗਿਣਤੀ 70 ਹਜ਼ਾਰ ਤੋਂ ਪਾਰ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਕੋਰੋਨਾ ਦੇ ਕੁੱਲ 3,604 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 87 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਿਨਾਂ ਦੇਸ਼ 'ਚ ਕੁੱਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 70,756 ਹੋ ਗਈ ਹੈ ਅਤੇ ਇਹ ਅੰਕੜਾਂ ਹੋਰ ਵੀ ਵਧ ਰਿਹਾ ਹੈ।
ਭਾਰਤ 'ਚ ਅਜੇ ਵੀ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 46,008 ਹੈ ਜਦੋਂ ਕਿ 22,454 ਲੋਕ ਇਸ ਵਾਇਰਸ ਤੋਂ ਉੱਭਰ ਚੁੱਕੇ ਹਨ। ਜਦੋਂ ਕਿ ਪੂਰੇ ਭਾਰਤ 'ਚ ਹੁਣ ਤੱਕ ਇਸ ਵਾਇਰਸ ਦੇ ਕਾਰਨ 2,293 ਮੌਤਾਂ ਹੋ ਚੁੱਕੀਆਂ ਹਨ।