ਜਗਮੀਤ ਸਿੰਘ
- ਸੁਰਸਿੰਘ ਦੇ 9, ਭਿੱਖੀਵਿੰਡ ਤੇ ਗਜ਼ਲ ਦੇ 4-4, ਖੇਮਕਰਨ ਤੇ ਪਹੂਵਿੰਡ ਦੇ 1-1 ਵਿਅਕਤੀ ਸ਼ਾਮਲ
- 14 ਪਾਜੀਟਿਵ ਵਿਅਕਤੀਆਂ ਨੂੰ ਤਰਨ ਤਾਰਨ ਆਈਸੋਲੇਡ ਵਾਰਡ ‘ਚ ਕੀਤਾ ਦਾਖਲ
ਭਿੱਖੀਵਿੰਡ,6 ਮਈ 2020 - ਸਬ ਡਵੀਜਨ ਭਿੱਖੀਵਿੰਡ ਅਧੀਨ ਆਉਦੇਂ ਵੱਖ-ਵੱਖ ਪਿੰਡਾਂ ਤੇ ਕਸਬਿਆਂ ਦੇ 19 ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਵੱਧ ਗਿਆ। ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਅੱਜ 57 ਕੋਰੋਨਾ ਪਾਜੀਟਿਵ ਵਿਅਕਤੀਆਂ ਦੀ ਨਵੀਂ ਜਾਰੀ ਕੀਤੀ ਲਿਸਟ ਵਿਚ ਭਿੱਖੀਵਿੰਡ ਸ਼ਹਿਰ ਦੇ 4, ਪਿੰਡ ਸੁਰਸਿੰਘ ਦੇ 9, ਕਸਬਾ ਖੇਮਕਰਨ ਦੇ 1, ਪਿੰਡ ਪਹੂਵਿੰਡ ਦੇ 1, ਪਿੰਡ ਗਜ਼ਲ ਦੇ 4 ਵਿਅਕਤੀ ਕੋਰੋਨਾ ਪਾਜੀਟਿਵ ਪਾਏ ਗਏ, ਜਿਹਨਾਂ ਦੀ ਪਹਿਚਾਣ ਗੁਰਨੂਰ ਸਿੰਘ (9) ਭਿੱਖੀਵਿੰਡ, ਪਲਵਿੰਦਰ ਕੌਰ (35) ਭਿੱਖੀਵਿੰਡ, ਰੋਹਨਪ੍ਰੀਤ ਸਿੰਘ (12) ਭਿੱਖੀਵਿੰਡ, ਅਮਨਦੀਪ ਸਿੰਘ (30) ਭਿੱਖੀਵਿੰਡ, ਦਿਲਬਾਗ ਸਿੰਘ (51) ਪਿੰਡ ਪਹੂਵਿੰਡ, ਮਨਪ੍ਰੀਤ ਕੌਰ (32) ਸੁਰਸਿੰਘ, ਜਗਦੀਪ ਸਿੰਘ (29) ਸੁਰਸਿੰਘ, ਗੁਰਪਾਲ ਸਿੰਘ (32) ਸੁਰਸਿੰਘ, ਹਰਮਨਪ੍ਰੀਤ ਕੌਰ (45) ਸੁਰਸਿੰਘ, ਹਰਦੀਪ ਸਿੰਘ (35) ਸੁਰਸਿੰਘ, ਹਰਪਾਲ ਸਿੰਘ (46) ਸੁਰਸਿੰਘ, ਮਨਦੀਪ ਕੌਰ (12) ਸੁਰਸਿੰਘ, ਰੋਬਨਦੀਪ ਸਿੰਘ (22) ਸੁਰਸਿੰਘ, ਮਨਜੀਤ ਕੌਰ (65) ਸੁਰਸਿੰਘ, ਕਸ਼ਮੀਰ ਸਿੰਘ (66) ਪਿੰਡ ਗਜ਼ਲ, ਮੇਜਰ ਸਿੰਘ (60) ਪਿੰਡ ਗਜ਼ਲ, ਸੁੱਚਾ ਸਿੰਘ (60) ਗਜ਼ਲ, ਸੁਰਜੀਤ ਸਿੰਘ (56) ਗਜ਼ਲ, ਵਿਕਰਮਜੀਤ ਸਿੰਘ (47) ਖੇਮਕਰਨ ਵਜੋਂ ਹੋਈ।
ਸੀ.ਐਚ.ਸੀ ਸੁਰਸਿੰਘ ਦੇ ਐਸ.ਐਮ.ੳ ਡਾ.ਕੰਵਰ ਹਰਜੋਤ ਸਿੰਘ, ਡੀ.ਐਸ.ਪੀ ਰਾਜਬੀਰ ਸਿੰਘ, ਐਸ.ਐਚ.ੳ ਗੁਰਚਰਨ ਸਿੰਘ, ਐਸ.ਐਚ.ੳ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਭਿੱਖੀਵਿੰਡ, ਪਹੂਵਿੰਡ, ਸੁਰਸਿੰਘ ਪਹੁੰਚ ਕੇ ਉਪਰੋਕਤ 14 ਪਾਜੀਟਿਵ ਵਿਅਕਤੀਆਂ ਨੂੰ ਐਬੂਲੈਂਸ ਰਾਂਹੀ ਗੁਰੂ ਨਾਨਕ ਸੁਪਰਸਪੈਸ਼ਲਿਟਸ ਹਸਪਤਾਲ ਤਰਨ ਤਾਰਨ ਲਿਜਾ ਕੇ ਆਈਸੋਲੇਡ ਵਾਰਡ ਵਿਚ ਦਾਖਲ ਕਰਵਾ ਦਿੱਤਾ ਗਿਆ।