ਮਿੱਤਰ ਸੈਨ ਸ਼ਰਮਾ
ਮਾਨਸਾ, 6 ਸਤੰਬਰ 2020 : ਮਾਨਸਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਅੱਜ 28 ਨਵੇਂ ਕੇਸ ਆਏ ਹਨ। ਸਿਹਤ ਵਿਭਾਗ ਅਨੁਸਾਰ ਜ਼ਿਲ੍ਹੇ 'ਚ ਹੁਣ ਤੱਕ 25330 ਕੋਰੋਨਾ ਸੈਂਪਲ ਲਏ ਗਏ ਹਨ। ਹੁਣ ਤੱਕ ਦੇ ਕੁੱਲ 807 ਪਾਜ਼ੀਟਿਵ ਕੇਸਾਂ 'ਚੋਂ 487 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 17 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਅੱਜ ਜ਼ਿਲ੍ਹੇ 'ਚ ਕੁੱਲ 28 ਨਵੇਂ ਕੋਰੋਨਾ ਕੇਸ ਆਏ ਹਨ ਅਤੇ ਕੁੱਲ 308 ਮਰੀਜ਼ਾਂ ਦਾ ਇਲਾਜ ਵੱਖ–ਵੱਖ ਹਸਪਤਾਲਾਂ 'ਚ ਚੱਲ ਰਿਹਾ ਹੈ। ਅੱਜ 24 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਅੱਜ ਪ੍ਰਾਪਤ ਜਾਂਚ ਰਿਪੋਰਟਾਂ 'ਚ ਪਾਜ਼ੀਟਿਵ ਆਏ 28 ਕੇਸਾਂ 'ਚੋਂ ਮਾਨਸਾ ਬਲਾਕ ਦੇ 20, ਬੁਢਲਾਡਾ ਦੇ 02, ਖਿਆਲਾ ਕਲਾਂ ਦੇ 01 ਤੇ ਸਰਦੂਲਗੜ੍ਹ ਦੇ 05 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਇਸ ਤਰ੍ਹਾਂ ਹੁਣ ਤੱਕ ਮਾਨਸਾ ਵਿੱਚ 286, ਬੁਢਲਾਡਾ ਬਲਾਕ ਵਿੱਚ 255, ਖਿਆਲਾ ਕਲਾਂ ਬਲਾਕ 'ਚ 143 ਅਤੇ ਸਰਦੂਲਗੜ੍ਹ ਬਲਾਕ ਵਿੱਚ 123 ਵਿਅਕਤੀ ਕੋਰੋਨਾ ਪਾਜ਼ੀਟਿਵ ਹੋ ਚੁੱਕੇ ਹਨ