← ਪਿਛੇ ਪਰਤੋ
ਅਸ਼ੋਕ ਵਰਮਾ
ਮਾਨਸਾ, 7 ਅਪ੍ਰੈਲ 2020 - ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਕਸਬੇ 'ਚ ਦੋ ਹੋਰ ਕੋਰੋਨਾ ਵਾਇਰਸ ਕੇਸ ਸਾਹਮਣੇ ਆਏ ਹਨ। ਦੋਨੋਂ ਔਰਤਾਂ ਹਨ ਅਤੇ ਦੋਵਾਂ ਦਾ ਸਬੰਧ ਹੀ ਤਬਲੀਗ਼ੀ ਜਮਾਤ ਨਾਲ ਹੈ। ਐਸਡੀਐਮ ਬੁਢਲਾਡਾ ਅਦਿਤਿਆ ਨੇ ਦੱਸਿਆ ਕਿ ਉਨ੍ਹਾਂ ਕੋਲ ਰਿਪੋਰਟ ਪੁੱਜੀ ਹੈ ਉਸ ਮੁਤਾਬਕ ਦੋਨੋਂ ਔਰਤਾਂ ਕੋਰੋਨਾ ਵਾਇਰਸ ਤੋਂ ਪੀੜਤ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਤੋਂ ਪਹਿਲਾਂ ਮਾਨਸਾ 'ਚ ਤਿੰਨ ਕੇਸ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਹੁਣ ਪੰਜ ਕੇਸ ਹਨ ਜੋ ਕਿ ਤਬਦੀਲੀ ਜਮਾਤ ਨਾਲ ਸਬੰਧਤ ਹੀ ਹਨ।
Total Responses : 267