- ਸਿਹਤ ਬਲਾਕ ਡਰੋਲੀ ਭਾਈ ਦਾ ਹੈਲਪਲਾਈਨ ਨੰਬਰ ਰਹਿੰਦਾ ਹੈ 24 ਘੰਟੇ ਚਾਲੂ
ਮੋਗਾ, 21 ਅਪਰੈਲ 2020 - ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਮੋਗਾ ਡਾ ਅੰਦੇਸ਼ ਕੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਬਲਾਕ ਡਰੋਲੀ ਭਾਈ ਦੇ ਸੀਨੀਅਰ ਮੈਡੀਕਲ ਅਫਸਰ ਡਾ ਇੰਦਰਵੀਰ ਗਿੱਲ ਦੇ ਹੁਕਮਾਂ ਤਹਿਤ ਕਮਿਊਨਿਟੀ ਸਿਹਤ ਕੇਂਦਰ ਡਰੋਲੀ ਭਾਈ ਵਿਖੇ ਬਣਾਏ ਗਏ ਕੋਵਿਡ-19 ਆਈਸੋਲੇਸ਼ਨ ਵਾਰਡ ਲੈਵਲ-2 ਅਧੀਨ ਕੰਮ ਕਰਦੇ ਫਰੰਟਲਾਈਨ ਮੈਡੀਕਲ ਸਟਾਫ ਦੇ 30 ਮੈਂਬਰਾਂ ਦੇ ਰੇਪਿਡ ਟੈਸਟ ਕਿੱਟਾਂ ਨਾਲ ਕੋਵਿਡ-19 ਦੇ ਟੈਸਟ ਕੀਤੇ ਗਏ, ਜੋ ਕਿ ਸਾਰੇ ਨੈਗੇਟਿਵ ਆਏ ਹਨ।
ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਬਲਾਕ ਡਰੋਲੀ ਭਾਈ ਦੇ ਇੰਚਾਰਜ਼ ਬੀ.ਈ.ਈ. ਰਛਪਾਲ ਸਿੰਘ ਸੋਸਣ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਜਿਨ੍ਹਾਂ ਦੇ ਟੈਸਟ ਕੀਤੇ ਗਏ ਹਨ, ਉਹਨਾਂ 'ਚ ਆਈਸੋਲੇਸ਼ਨ ਵਾਰਡ 'ਚ ਫਰੰਟਲਾਈਨ 'ਤੇ ਡਿਊਟੀ ਕਰਦੇ ਮੈਡੀਕਲ ਅਫਸਰ, ਫਾਰਮਾਸਿਸਟ, ਸਟਾਫ ਨਰਸਾਂ ਦਰਜਾ ਚਾਰ ਅਤੇ ਰੇਪਿਡ ਰਿਸਪਾਂਸ ਟੀਮਾਂ ਦੇ ਡਾਕਟਰ ਤੇ ਸਿਹਤ ਵਰਕਰ ਸ਼ਾਮਿਲ ਹਨ ਜਦਕਿ ਸਾਰੇ ਲੈਬਾਰਟਰੀ ਟੈਕਨੀਸ਼ੀਅਨਾਂ ਦੇ ਵੀ ਟੈਸਟ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਟੈਸਟ ਕਰਨ ਵਾਲੀ ਟੀਮ 'ਚ ਮੈਡੀਕਲ ਲੈਬ ਟੈਕਨੀਸ਼ੀਅਨ ਰਾਮਪਾਲ ਸਿੰਘ ਗ੍ਰੇਡ-1, ਐਮ. ਐਲ. ਟੀ. ਰਾਜਪ੍ਰੀਤ ਕੌਰ, ਐਮ.ਐਲ.ਟੀ. ਸੁਮਨ ਤੇ ਐਮ. ਐਲ.ਟੀ. ਹਰਮੀਤ ਸਿੰਘ ਸ਼ਾਮਿਲ ਹਨ।
ਜਾਣਕਾਰੀ ਦਿੰਦਿਆਂ ਡਾ ਗਿੱਲ ਨੇ ਦੱਸਿਆ ਕਿ ਉਕਤ ਸਟਾਫ ਮਰੀਜਾਂ ਦੇ ਸਿੱਧੇ ਸੰਪਰਕ 'ਚ ਰਹਿੰਦੇ ਹਨ ਅਤੇ ਉਹਨਾਂ ਦੇ ਸੰਕਰਮਿਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਕਰਕੇ ਮੈਡੀਕਲ ਸਟਾਫ ਦੇ ਟੈਸਟ ਕੀਤੇ ਗਏ ਹਨ।
ਬੀ.ਈ.ਈ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਸਿਹਤ ਬਲਾਕ ਡਰੋਲੀ ਭਾਈ ਦਾ ਹੈਲਪਲਾਈਨ ਨੰਬਰ 01636-260956 24 ਘੰਟੇ ਸੱਤੋਂ ਦਿਨ ਚਾਲੂ ਰਹਿੰਦਾ ਹੈ ਅਤੇ ਰੇਪਿਡ ਰਿਸਪਾਂਸ ਟੀਮਾਂ ਵੀ 24 ਘੰਟੇ ਤਿਆਰ-ਬਰ-ਤਿਆਰ ਰਹਿੰਦੀਆਂ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਲੋਕ ਘਰਾਂ 'ਚ ਰਹਿਣ ਤੇ ਵਾਰ-ਵਾਰ ਹੱਥ ਧੋਣ ਤੇ ਘਰੋਂ ਬਾਹਰ ਜਾਣ ਤੋਂ ਪਹਿਲਾਂ ਮਾਸਕ ਜਰੂਰ ਪਾਇਆ ਜਾਵੇ।
ਕੈਪਸ਼ਨ: ਕਮਿਊਨਿਟੀ ਸਿਹਤ ਕੇਂਦਰ ਡਰੋਲੀ ਭਾਈ ਵਿਖੇ ਬਣਾਏ ਗਏ ਕੋਵਿਡ-19 ਆਈਸੋਲੇਸ਼ਨ ਵਾਰਡ ਲੈਵਲ-2 ਅਧੀਨ ਕੰਮ ਕਰਦੇ ਮੈਡੀਕਲ ਸਟਾਫ ਦੇ ਰੇਪਿਡ ਟੈਸਟ ਕਰਦੇ ਹੋਏ ਮੈਡੀਕਲ ਲੈਬ ਟੈਕਨੀਸ਼ੀਅਨ।