ਹਰਜਿੰਦਰ ਸਿੰਘ ਭੱਟੀ
- 19 ਮਰੀਜ਼ ਹੋਏ ਠੀਕ
ਐਸ ਏ ਐਸ ਨਗਰ, 31 ਜੁਲਾਈ 2020 - ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 28 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ 19 ਮਰੀਜ਼ ਠੀਕ ਹੋਏ ਹਨ। ਇਹ ਜਾਣਕਾਰੀ ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਈਕੋ ਗਰੀਨ ਡੇਰਾਬੱਸੀ ਤੋਂ 48 ਸਾਲਾ ਮਹਿਲਾ, ਮੁਕੰਦਪੁਰ ਤੋਂ 29 ਸਾਲਾ ਪੁਰਸ਼, ਰਾਇਲ ਫਾਰਮ ਮੋਤੀਆ ਹਾਈਟਸ ਤੋਂ 34 ਸਾਲਾ ਪੁਰਸ਼, ਡੇਰਾਬੱਸੀ ਤੋਂ 30 ਸਾਲਾ ਮਹਿਲਾ, ਜਵਾਹਰਪੁਰ ਤੋਂ 34 ਸਾਲਾ ਮਹਿਲਾ, ਕੁੰਭੜਾ ਤੋਂ 22 ਸਾਲਾ ਮਹਿਲਾ, ਰਾਜੂਮਾਜਰਾ ਤੋਂ 30 ਸਾਲਾ ਪੁਰਸ਼, ਡੇਰਾਬੱਸੀ ਤੋਂ 27 ਸਾਲਾ ਮਹਿਲਾ, ਢਕੋਲੀ ਤੋਂ 16 ਸਾਲਾ ਲੜਕਾ, ਜੀਰਕਪੁਰ ਤੋਂ 15, 37, 61 ਸਾਲਾ ਮਹਿਲਾਵਾਂ, ਸਕਾਈਨੈਟ ਇੰਕਲੇਵ ਜੀਰਕਪੁਰ ਤੋਂ 50 ਸਾਲਾ ਮਹਿਲਾ, ਅਮਰਦੀਪ ਨਗਰ ਡੇਰਾਬੱਸੀ ਤੋਂ 29 ਸਾਲਾ ਪੁਰਸ਼, ਡੇਰਾਬੱਸੀ ਤੋਂ 60 ਸਾਲਾ ਪੁਰਸ਼, ਏਟੀਐਸ ਡੇਰਾਬੱਸੀ ਤੋਂ 0 ਮਹੀਨੇ, 17 ਸਾਲਾ ਲੜਕੀ, ਲਾਲੜੂ ਤੋਂ 18 ਸਾਲਾ ਲੜਕਾ, ਢਕੋਲੀ ਤੋਂ 27 ਸਾਲਾ ਪੁਰਸ਼, ਜੀਰਕਪੁਰ ਤੋਂ 28 ਸਾਲਾ ਮਹਿਲਾ, ਖਰੜ ਤੋਂ 48, 24 ਸਾਲਾ ਪੁਰਸ਼ ਤੇ 29 ਸਾਲਾ ਮਹਿਲਾ, ਡੇਰਾਬੱਸੀ ਤੋਂ 32 ਸਾਲਾ ਮਹਿਲਾ, ਨਿਊ ਚੰਡੀਗੜ੍ਹ ਤੋਂ 32 ਸਾਲਾ ਪੁਰਸ਼, ਮਾਣਕਪੁਰ ਤੋਂ 65 ਸਾਲਾ ਪੁਰਸ਼, ਖਰੜ ਤੋਂ 23 ਸਾਲਾ ਮਹਿਲਾ ਅਤੇ ਓਮੇਗਾ ਸਿਟੀ ਖਰੜ ਤੋਂ 25 ਸਾਲਾ ਮਹਿਲਾ ਸ਼ਾਮਲ ਹੈ।
ਠੀਕ ਹੋਏ ਮਰੀਜਾਂ ਵਿਚ ਖਰੜ ਤੋਂ 46, 47, 14, 11, 10, 24 ਸਾਲਾ ਪੁਰਸ਼ ਤੇ 20 ਸਾਲਾ ਮਹਿਲਾ, ਜੀਰਕਪੁਰ ਤੋਂ 30, 28 ਸਾਲਾ ਪੁਰਸ਼, ਜੀਰਕਪੁਰ ਤੋਂ 28 ਸਾਲਾ ਪੁਰਸ਼, ਜਵਾਹਰਪੁਰ ਤੋਂ 19, 30 ਸਾਲਾ ਪੁਰਸ਼, ਡੇਰਾਬੱਸੀ ਤੋਂ 30, 63 ਸਾਲਾ ਪੁਰਸ਼ ਤੇ 63 ਸਾਲਾ ਮਹਿਲਾ, ਸੰਨੀ ਇਨਕਲੇਵ ਖਰੜ ਤੋਂ 18, 46 ਸਾਲਾ ਮਹਿਲਾਵਾਂ ਤੇ 14, 50 ਸਾਲਾ ਪੁਰਸ਼ ਅਤੇ ਸੈਕਟਰ 70 ਮੋਹਾਲੀ ਤੋਂ 28 ਸਾਲਾ ਪੁਰਸ਼ ਸ਼ਾਮਲ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 850 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 321, ਠੀਕ ਹੋਏ ਮਰੀਜਾਂ ਦੀ ਗਿਣਤੀ 515 ਹੈ ਅਤੇ 14 ਮਰੀਜਾਂ ਦੀ ਮੌਤ ਹੋ ਚੁੱਕੀ ਹੈ।