- ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਦਿੱਤੇ ਨਿਰਦੇਸ਼
ਮਲੇਰਕੋਟਲਾ, 21 ਮਾਰਚ 2020 - ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਅੱਜ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਮਲੇਰਕੋਟਲਾ ਅਤੇ ਅਮਰਗੜ੍ਹ ਵਿਧਾਨ ਸਭਾ ਹਲਕੇ ਦੇ ਜਿੰਨੇ ਵੀ ਯੋਗ ਲਾਭਪਾਤਰੀ ਨੀਲੇ ਕਾਰਡ ਬਣਾਉਣ ਤੋੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਦੇ ਫਾਰਮ ਤੁਰੰਤ ਭਰਵਾ ਕੇ ਪੋਰਟਲ ਉਪਰ ਅਪਲੋਡ ਕੀਤੇ ਜਾਣ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਮਿਲ ਸਕੇ।
ਪਾਂਥੇ ਅੱਜ ਇਥੇ ਆਪਣੇ ਦਫਤਰ ਵਿਚ ਸ੍ਰੀ ਜਿਵਤੇਸ਼ ਸਿੰਘ, ਸਹਾਇਕ ਖੁਰਾਕ ਅਤੇ ਸਿਵਲ ਸਪਲਾਈ ਅਫਸਰ, ਮਲੇਰਕੋਟਲਾ ਨਾਲ ਮੀਟਿੰਗ ਕਰ ਰਹੇ ਸਨ.ਸ੍ਰੀ ਪਾਂਥੇ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਮਾਲੇਰਕੋਟਲਾ ਅਤੇ ਅਮਰਗੜ੍ਹ ਵਿਧਾਨ ਸਭਾ ਹਲਕਿਆਂ ਦੇ ਵੱਡੀ ਗਿਣਤੀ ਵਿਚ ਲੋੜਵੰਦ ਪਰਿਵਾਰ ਨੀਲੇ ਕਾਰਡਾਂ ਦੀ ਅਣਹੋਂਦ ਕਾਰਨ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਆਟਾ-ਦਾਲ ਦੀ ਸਹੂਲਤ ਦਾ ਲਾਭ ਲੈਣ ਤੋੋਂ ਵਾਂਝੇ ਹਨ।
ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਤੁਰੰਤ ਕਾਰਵਾਈ ਅਰੰਭੀ ਜਾਵੇ। ਮੀਟਿੰਗ ਵਿਚ ਹਾਜ਼ਰ ਜਿਵਤੇ਼ਸ ਸਿੰਘ, ਸਹਾਇਕ ਖੁਰਾਕ ਅਤੇ ਸਪਲਾਈ ਅਫਸਰ, ਮਲੇਰਕੋਟਲਾ ਨੇ ਦੱਸਿਆ ਕਿ ਇਸ ਸਮੇਂ ਪੋਰਟਲ ਬੰਦ ਹੈ। ਪਰੰਤੂ ਉਨ੍ਹਾਂ ਕਿਹਾ ਕਿ ਯੌਗ ਲਾਭਪਾਤਰੀ ਉਨ੍ਹਾਂ ਦੇ ਦਿਓਲ ਸਿਟੀ, ਧੂਰੀ ਰੋਡ ਵਿਚ ਸਥਿਤ ਦਫਤਰ ਵਿਚੋਂ ਫਾਰਮ ਪ੍ਰਾਪਤ ਕਰਕੇ ਭਰਨ ਉਪਰੰਤ ਉਥੇ ਹੀ ਜਮ੍ਹਾਂ ਕਰਵਾ ਦੇਣ ਜਿਨ੍ਹਾਂ ਦੀ ਵੈਰੀਫਿਕੇਸ਼ਨ ਉਪਰੰਤ ਯੋਗ ਪਾਏ ਗਏ ਲਾਭਪਾਤਰੀਆਂ ਦੇ ਫਾਰਮ ਪੋਰਟਲ ਉਪਰ ਅਪਲੋਡ ਕਰ ਦਿੱਤੇ ਜਾਣਗੇ। ਪਾਂਥੇ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਕੋਈ ਵੀ ਯੋਗ ਬਿਨੈਕਾਰ ਨੀਲਾ ਕਾਰਡ ਬਣਾਉਣ ਤੋੋਂ ਵਾਂਝਾ ਨਾ ਰਹਿ ਜਾਏ।