ਹਰੀਸ਼ ਕਾਲੜਾ
ਰੂਪਨਗਰ, 13 ਸਤੰਬਰ 2020 - ਜ਼ਿਲ੍ਹੇ ਵਿਚ ਅੱਜ ਕੋਰੋਨਾ ਕਾਰਨ 1 ਮਰੀਜ਼ ਨੇ ਦਮ ਤੋੜ ਦਿੱਤਾ ਤੇ 41 ਨਵੇਂ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਐਚ.ਐਨ.ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੋਰੋਨਾ ਦੇ 40357 ਸੈਂਪਲ ਲਏ ਗਏ ਜਿਸ ਵਿਚੋਂ 38904 ਨੈਗੇਟਿਵ ਅਤੇ 495 ਪੈਂਡਿੰਗ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ 1328 ਪਾਜ਼ੀਟਿਵ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਹੁਣ ਤੱਕ 927 ਠੀਕ ਹੋ ਚੁੱਕੇ ਹਨ। ਹੁਣ ਤੱਕ 44 ਜਣਿਆਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ, ਅੱਜ 325 ਜਣਿਆਂ ਦੇ ਸੈਂਪਲ ਲਏ ਗਏ ਜਦਕਿ ਅੱਜ 17 ਜਣਿਆਂ ਨੇ ਕੋਰੋਨਾ ਤੇ ਫਤਿਹ ਪਾਈ। ਉਨ੍ਹਾਂ ਜ਼ਿਲ੍ਹੇ ਵਿਚਲੇ ਕੋਰੋਨਾ ਪਾਜ਼ੀਟਿਵ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ 41 ਜਣੇ ਕੋਰੋਨਾ ਪਾਜ਼ੀਟਿਵ ਆਏ ਜਿਨ੍ਹਾਂ ਵਿਚੋਂ ਰੂਪਨਗਰ 11, ਸ਼੍ਰੀ ਚਮਕੌਰਸਾਹਿਬ ਵਿਚ 04, ਭਰਤਗੜ੍ਹ ਵਿਚ 05,ਨੂਰਪੁਰਬੇਦੀ ਵਿਚ 02,ਸ਼੍ਰੀ ਆਨੰਦਪੁਰ ਸਾਹਿਬ ਵਿਚ 07,ਮੋਰਿੰਡਾ ਵਿਚ 02, ਜਦਕਿ ਸ਼੍ਰੀ ਨੰਗਲ ਵਿਚ 10 ਜਣੇ ਸ਼ਾਮਿਲ ਹਨ।