ਹਰੀਸ਼ ਕਾਲੜਾ
ਰੂਪਨਗਰ, 29 ਅਗਸਤ 2020 - ਜ਼ਿਲ੍ਹੇ ਵਿਚ ਹੁਣ ਤੱਕ ਕੋਰੋਨਾ ਦੇ 34303 ਸੈਂਪਲ ਲਏ ਗਏ ਜਿਸ ਵਿਚੋਂ 33095 ਨੈਗੇਟਿਵ ਅਤੇ 513 ਪੈਂਡਿੰਗ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਐਚ.ਐਨ.ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ 857 ਪਾਜ਼ੀਟਿਵ ਕੇਸ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਹੁਣ ਤੱਕ 572 ਠੀਕ ਹੋ ਚੁੱਕੇ ਹਨ। ਉਨ੍ਹਾਂ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ 372 ਸੈਂਪਲ ਲਏ ਗਏ। ਜਦਕਿ ਹੁਣ ਤੱਕ 17 ਜਣਿਆਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਜਿਲ੍ਹੇ ਵਿਚਲੇ ਕੋਰੋਨਾ ਪਾਜ਼ੀਟਿਵ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ 50 ਜਣੇ ਕਰੋਨਾ ਪਾਜ਼ੀਟਿਵ ਆਏ ਜਿਨ੍ਹਾਂ ਵਿਚੋਂ ਰੂਪਨਗਰ 09,ਸ਼੍ਰੀ ਚਮਕੌਰ ਸਾਹਿਬ ਵਿਚ 12,ਮੋਰਿੰਡਾ ਵਿਚ 02,ਕੀਰਤਪੁਰ ਸਾਹਿਬ ਵਿਚ 9,ਸ਼੍ਰੀ ਆਨੰਦਪੁਰ ਸਾਹਿਬ ਵਿਚ 2,ਨੂਰਪੁਰਬੇਦੀ ਵਿਚ 8 ਜਦਕਿ ਭਰਤਗੜ ਦੇ 8 ਜਣੇ ਸ਼ਾਮਿਲ ਹਨ ਅਤੇ ਇੱਕ ਕਿਰੋਨਾ ਪੀੜਿਤ ਦੀ ਮੌਤ ਹੋਈ ਹੈ।