← ਪਿਛੇ ਪਰਤੋ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ, 20 ਮਾਰਚ 2020 - ਕੋਰੋਨਾ ਵਾਇਰਸ ਦੇ ਫੈਲਾਅ ਦੀ ਰੋਕਥਾਮ ਲਈ ਰੇਲ ਗੱਡੀਆਂ 'ਚ ਭੀੜ ਘਟਾਉਣ ਖ਼ਾਤਰ ਸਰਕਾਰ ਨੇ ਰੇਲ ਕਿਰਾਏ 'ਚ ਮਿਲ ਰਹੀਆਂ ਰਿਆਇਤਾਂ ਨੂੰ ਆਰਜੀ ਤੌਰ 'ਤੇ ਮਨਸੂਖ ਕਰ ਦਿੱਤਾ ਹੈ। ਇਹਦੇ 'ਚ ਬਜ਼ੁਰਗਾਂ ਨੂੰ ਰੇਲ ਭਾੜੇ 'ਚ ਮਿਲ ਰਹੀ ਛੋਟ ਵੀ ਸ਼ਾਮਲ ਹੈ। ਮਰੀਜ਼ਾਂ, ਵਿਦਿਆਰਥੀਆਂ ਅਤੇ ਅੰਗਹੀਣਾ ਸਣੇ 15 ਕੈਟਾਗਰੀਆਂ ਨੂੰ ਇਹ ਛੋਟ ਜਾਰੀ ਰਹੇਗੀ ਜਦਕਿ 38 ਕੈਟਾਗਰੀਆਂ ਦੀ ਛੋਟ ਮੁਅੱਤਲ ਕਰ ਦਿੱਤੀ ਗਈ ਹੈ। ਇਹ ਫੈਸਲਾ ਰਿਜ਼ਰਵ ਅਤੇ ਨੌਨ ਰਿਜ਼ਰਵ ਦੋਵੇਂ ਕਿਸਮ ਦੀਆਂ ਟਿਕਟਾਂ 'ਤੇ ਲਾਗੂ ਹੋਵੇਗਾ।
Total Responses : 267