ਲੁਧਿਆਣਾ, 13 ਮਈ 2020 - ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਲੁਧਿਆਣਾ 'ਚ ਕੀਤੇ ਗਏ ਕੋਰੋਨਾ ਟੈਸਟਾਂ ਦੌਰਾਨ 5 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਪੰਜੇ ਲੁਧਿਆਣਾ ਦੇ ਹੀ ਰਹਿਣ ਵਾਲੇ ਹਨ, ਜਿਨ੍ਹਾਂ 'ਚ ਵਿਨੋਦ ਕੁਮਾਰ ਕੈਲਾਸ਼ ਨਗਰ, ਹਰੀ ਸ਼ਰਨ ਥਾਪਰ, ਰੋਹਿਤ ਕੁਮਾਰ ਜੱਸੀਆਂ, ਬੋਧਰਾਜ ਗੁਰਪਾਲ ਨਗਰ ਅਤੇ ਨਵਦੀਪ ਕੁਮਾਰ ਸ਼ਾਮਿਲ ਹਨ। ਇਸ ਤਰ੍ਹਾਂ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 141 ਤੱਕ ਪਹੁੰਚ ਗਿਆ ਹੈ।